ਖੇਤੀਬਾੜੀ

ਪੰਜਾਬ ਦਾ ਜਲ ਸੰਕਟ : ਰੋਪੜ ਜਿਲ੍ਹੇ ਦੀ ਸਥਿਤੀ

By ਸਿੱਖ ਸਿਆਸਤ ਬਿਊਰੋ

October 27, 2022

ਪਾਣੀਆਂ ਦਾ ਮੁੱਦਾ ਪੰਜਾਬ ਦੇ ਸੰਦਰਭ ਵਿਚ ਅਹਿਮ ਮੁੱਦਾ ਹੈ। ਕਈ ਦਹਾਕਿਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਪਾਣੀ ਨੂੰ ਲੈ ਕੇ ਰਾਜਨੀਤੀ ਹੁੰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ ਖੇਤੀ ਅਤੇ ਘਰੇਲੂ ਜ਼ਰੂਰਤਾਂ ਲਈ ਨਹਿਰੀ ਪਾਣੀ ਤੋਂ ਜ਼ਮੀਨੀ ਪਾਣੀ ਵੱਲ ਰੁਖ਼ ਕਰ ਲਿਆ ਗਿਆ।

ਰੋਪੜ ਜ਼ਿਲ੍ਹੇ ਦੀ ਸਥਿਤੀ: ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ। ਇਕ ਹੀ ਬਲਾਕ ਸੁਰੱਖਿਅਤ ਹੈ ਕਿਉਂਕਿ ਇਸਦਾ ਕਾਫੀ ਹਿੱਸਾ ਪਹਾੜੀ ਖੇਤਰ ਵਿਚ ਆਉਂਦਾ ਹੈ ਜਿਸ ਕਰਕੇ ਧਰਤੀ ਹੇਠੋਂ ਪਾਣੀ ਕੱਢਣਾ ਔਖਾ ਹੈ। ਹੇਠਾਂ ਦਿੱਤੇ ਅੰਕੜਿਆਂ ਤੋਂ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਿਵੇਂ ਕਿ-\n2017(%) 2020(%) ਆਨੰਦਪੁਰ ਸਾਹਿਬ 80 79 ਚਮਕੌਰ ਸਾਹਿਬ 212 126 ਮੋਰਿੰਡਾ 178 147 ਨੂਰਪੁਰ ਬੇਦੀ 109 92 ਰੋਪੜ 47 55

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: