Site icon Sikh Siyasat News

ਕੈਲਗਿਰੀ ਦੇ ਮੈਕਾਲ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਕੰਗ ਦਾ ਪਿੰਡ ਡੋਡ ਪੁੱਜਣ ਤੇ ਨਿੱਘਾ ਸਵਾਗਤ

ਮੈਕਾਲ (ਕੈਲਗਿਰੀ) ਤੋਂ ਵਿਧਾਇਕ ਸ: ਦਰਸਸ਼ਨ ਸਿੰਘ ਕੰਗ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਸ: ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਫਰੀਦਕੋਟ ਅਤੇ ਹੋਰ ਪਤਵੰਤੇ। ਤਸਵੀਰ: ਗੁਰਭੇਜ ਸਿੰਘ ਚੌਹਾਨ

ਮੈਕਾਲ (ਕੈਲਗਿਰੀ) ਤੋਂ ਵਿਧਾਇਕ ਸ: ਦਰਸਸ਼ਨ ਸਿੰਘ ਕੰਗ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਸ: ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਫਰੀਦਕੋਟ ਅਤੇ ਹੋਰ ਪਤਵੰਤੇ। ਤਸਵੀਰ: ਗੁਰਭੇਜ ਸਿੰਘ ਚੌਹਾਨ

ਫਰੀਦਕੋਟ (11 ਦਸੰਬਰ 2009): ਵਿਦੇਸ਼ਾਂ ਵਿਚ ਜਾਕੇ ਪੰਜਾਬੀਆਂ ਨੇ ਜਿੱਥੇ ਆਰਥਿਕ ਤੌਰ ਤੇ ਬੇ ਮਿਸਾਲ ਤਰੱਕੀ ਕੀਤੀ ਹੈ,ਉੱਥੇ ਉਨ੍ਹਾ ਨੇ ਰਾਜਨੀਤਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਇਸ ਸਚਾਈ ਦਾ ਪ੍ਰਤੱਖ ਪ੍ਰਮਾਣ ਅੱਜ ਉਸ ਸਮੇਂ ਮਿਲਿਆ ਜਦੋਂ ਕੈਨੇਡਾ ਦੇ ਅਲਬਰਟਾ ਸਟੇਟ ਨਾਲ ਸੰਬੰਧਤ ਕੈਲਗਿਰੀ ਦੇ ਮੈਕਾਲ ਹਲਕੇ ਤੋਂ ਜੇਤੂ ਰਹੇ ਸਿੱਖੀ ਸਰੂਪ ਸ: ਦਰਸ਼ਨ ਸਿੰਘ ਕੰਗ ਨੂੰ ਫਰੀਦਕੋਟ ਨੇੜੇ ਪਿੰਡ ਡੋਡ ਵਿਖੇ ਸ: ਮਨਜਿੰਦਰ ਸਿੰਘ ਬਰਾੜ ਦੇ ਘਰ ਮਿਲਣ ਦਾ ਅਵਸਰ ਮਿਲਿਆ। ਉਹ ਸ: ਬਰਾੜ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਜਦੋਂ ਉਹ ਪਿੰਡ ਡੋਡ ਪੁੱਜੇ ਤਾਂ ਉਨ੍ਹਾ ਦੇ ਸਵਾਗਤ ਲਈ ਸ: ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਫਰੀਦਕੋਟ, ਅਮਰਜੀਤ ਸਿੰਘ ਔਲਖ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ,ਪ੍ਰਸਿੱਧ ਲੇਖਕ ਤੇ ਪੱਤਰਕਾਰ ਨਿੰਦਰ ਘੁਗਿਆਣਵੀ,ਯੂਥ ਆਗੂ ਚਮਕੌਰ ਸਿੰਘ ਵੀਰੇਵਾਲਾ,ਦਲਜੀਤ ਸਿੰਘ ਢਿੱਲੋਂ ਸਰਪੰਚ ਢਿਲਵਾਂ ਖੁਰਦ,ਹਰਗੋਬਿੰਦ ਸਿੰਘ ਫਰੀਦਕੋਟ,ਸਰਬਨ ਸਿੰਘ ਡੋਡ,ਗੁਰਜੰਟ ਸਿੰਘ ਚੰਨੀਆਂ,ਸਫਦਰਪਾਲ ਸਿੰਘ,ਰਾਜ ਸੰਧੂ,ਬਖਤੌਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਢਿਲਵਾਂ ਖੁਰਦ,ਗੁਰਨੈਬ ਸਿੰਘ,ਬਲਜਿੰਦਰ ਸਿੰਘ ਔਲਖ ਯੂਥ ਆਗੂ,ਟਿੱਕਾ ਸੰਧੂ ਸਰਪੰਚ ਰੁਪੱਈਆਂ ਵਾਲਾ,ਪੱਪੂ ਸ਼ਿਮਰੇ ਵਾਲਾ ਯੂਥ ਆਗੂ,ਹੈਪੀ ਢਿੱਲੋਂ,ਗੁਰਸ਼ਵਿੰਦਰ ਸਿੰਘ ਮਚਾਕੀ ਸਰਪੰਚ,ਬੋਹੜ ਸਿੰਘ ਬਰਾੜ ਆਦਿ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।

ਜਿਉਂ ਹੀ ਸ: ਕੰਗ ਪੁੱਜੇ ਉਨ੍ਹਾ ਨੂੰ ਹਾਰ ਪਹਿਨਾਏ ਗਏ ਅਤੇ ਨਿੰਦਰ ਘੁਗਿਆਣਵੀ ਨੇ ਸਾਰੀਆਂ ਸ਼ਖਸ਼ੀਅਤਾਂ ਨਾਲ ਨਾਲੋ ਨਾਲ ਜਾਣ ਪਹਿਚਾਣ ਕਰਵਾਈ। ਇਸ ਮੌਕੇ ਸ: ਕੰਗ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ 1970 ਤੋਂ ਕੈਨੇਡਾ ਵਿਚ ਹਨ ਅਤੇ ਸਖਤ ਮਿਹਨਤ ਨਾਲ ਆਰਥਿਕ ਤਰੱਕੀ ਕਰਨ ਤੋਂ ਬਾਅਦ ਉਨ੍ਹਾ ਨੇ ਆਪਣੀ ਕਿਸਮਤ ਅਜ਼ਮਾਈ ਰਾਜਨੀਤਕ ਖੇਤਰ ਵਿਚ ਕੀਤੀ ਅਤੇ ਕੈਲਗਿਰੀ ਦੇ ਮੈਕਾਲ ਹਲਕੇ ਤੋਂ 118 ਵੋਟਾਂ ਤੇ ਜਿੱਤ ਪ੍ਰਾਪਤ ਕਰਕੇ ਵਿਧਾਇਕ ਚੁਣੇ ਗਏ। ਉਹ ਕਨਸਰਵੇਟਿਵ ਪਾਰਟੀ ਦੀ ਟਿਕਟ ਤੇ ਜੇਤੂ ਰਹੇ ਅਤੇ ਅਜਿਹੇ ਹਲਕੇ ਤੋਂ ਜਿੱਤੇ ਜਿੱਥੋਂ ਕਦੇ ਕਿਸੇ ਪੰਜਾਬੀ ਨੂੰ ਕਾਮਯਾਬੀ ਨਹੀਂ ਮਿਲੀ ਸੀ।

ਉਨ੍ਹਾ ਦੱਸਿਆ ਕਿ ਕੈਲਗਿਰੀ ਵਿਚ ਵਿਧਾਇਕਾਂ ਦੀਆਂ 23 ਸੀਟਾਂ ਹਨ। ਇਸ ਦੇਸ਼ ਵਿਚ ਟੋਰੀ,ਕਨਸਰਵੇਟਿਵ ਅਤੇ ਲਿਬਰਲ ਵੱਡੀਆਂ ਪਾਰਟੀਆਂ ਹਨ। ਸ: ਕੰਗ ਨੇ ਦੱਸਿਆ ਕਿ ਇਸ ਸਟੇਟ ਵਿਚ ਤੇਲ ਦਾ ਉਤਪਾਦਨ ਹੁੰਦਾ ਹੈ ਜਿਸਤੋਂ ਸੂਬੇ ਨੂੰ 36 ਤੋਂ 38 ਹਜ਼ਾਰ ਮਿਲੀਅਨ ਡਾਲਰ ਦੀ ਆਮਦਨ ਹੈ ਅਤੇ ਇਸਦਾ 40 ਪ੍ਰਤੀਸ਼ਤ ਸਿਹਤ ਸਹੂਲਤਾਂ ਤੇ ਖਰਚ ਹੁੰਦਾ ਹੈ। ਚੋਣਾਂ ਦੇ ਮਾਹੌਲ ਬਾਰੇ ਸ: ਕੰਗ ਨੇ ਦੱਸਿਆ ਕਿ ਪੰਜਾਬੀ ਤਾਂ ਉੱਥੇ ਵੀ ਮੂੰਹ ਮੁਲ੍ਹਾਜੇ ਨੂੰ ਵੋਟ ਪਾਉਂਦੇ ਹਨ ਪਰ ਗੋਰੇ ਤੁਹਾਡੇ ਕਿਰਦਾਰ ਦੀ ਘੋਖ ਕਰਕੇ ਹੀ ਆਪਣਾ ਵੋਟ ਦਿੰਦੇ ਹਨ। ਟੋਰੀ ਵਪਾਰੀਆਂ ਦੀ ਪਾਰਟੀ ਹੈ,ਕਨਸਰਵੇਟਿਵ ਵਿਚ ਵਿਚਾਲੇ ਅਤੇ ਲਿਬਰਲ ਲੇਬਰ ਪੱਖੀ ਹੈ।

ਉਨ੍ਹਾ ਕਿਹਾ ਕਿ ਉਹ ਹਮੇਸ਼ਾ ਪੰਜਾਬੀਆਂ ਲਈ, ਭਾਰਤੀਆਂ ਲਈ ਇੰਮੀਗ੍ਰੇਸ਼ਨ ਵਧਾਉਣ ਦੇ ਹੱਕ ਵਿਚ ਬੋਲੇ ਹਨ। ਉਹ ਚਾਹੁੰਦੇ ਹਨ ਕਿ ਸਾਡੇ ਦੇਸ਼ ਦਾ ਅਤੇ ਕੈਨੇਡਾ ਦਾ ਵਿੱਦਿਆ ਦੇ ਖੇਤਰ ਵਿਚ ਅਦਾਨ ਪ੍ਰਦਾਨ ਵਧੇ ਅਤੇ ਸਾਡੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਉੱਥੇ ਜਾਣ ਦਾ ਮੌਕਾ ਮਿਲੇ। ਉਨ੍ਹਾ ਕਿਹਾ ਕਿ ਉਹ ਭਾਵੇਂ ਲੰਬੇ ਸਮੇਂ ਤੋਂ ਕੈਨੇਡਾ ਵਿਚ ਹਨ ਪਰ ਉਹ ਆਪਣੀ ਮਾਂ ਭੂਮੀ ਨੂੰ ਨਹੀਂ ਭੁੱਲ ਸਕਦੇ ਅਤੇ ਹਮੇਸ਼ਾ ਇਸਦੀ ਸੁੱਖ ਮੰਗਦੇ ਰਹਿਣਗੇ ਕਿ ਇਹ ਵਧੇ ਫੁੱਲੇ ਤਰੱਕੀ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version