ਬਠਿੰਡਾ (9 ਮਾਰਚ, 2015): ਸਿੱਖ ਜੱਥੇਬੰਦੀਆਂ ਅਤੇ ਪੰਜਾਬੀ ਅਖਬਾਰ “ਪਹਿਰੇਦਾਰ” ਵੱਲੋਂ ਬਾਪੂ ਸੂਰਤ ਸਿੰਘ ਦੇ ਪੱਖ ਵਿੱਚ ਲੋਕਾਂ ਦੀ ਭਰਵੀ ਹਮਾਇਤ ਹਾਸਲ ਕਰਨ ਅਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਲਈ “ਵੰਗਾਰ” ਮਾਰਚ ਕਰ ਰਹੀਆਂ ਹਨ। ਬਾਪੂ ਸੂਰਤ ਸਿੰਘ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ।
ਸ੍ਰ. ਜਸਪਾਲ ਸਿੰਘ ਹੇਰਾਂ ਸੰਪਾਦਕ ਪੰਜਾਬੀ ਅਖਬਾਰ ਪਹਿਰੇਦਾਰ ਨੇ ਸਿੱਖ ਸਿਆਸਤ ਨੂੰ ਫੌਨ ‘ਤੇ ਦੱਸਿਆ ਕਿ ਸਿੱਖ ਸੰਗਤ ਅਤੇ ਰੋਜਾਨਾ “ਪਹਿਰੇਦਾਰ” ਬਠਿੰਡਾ ਜਿਲੇ ਵਿੱਚ 10 ਮਾਰਚ ਨੂੰ “ਵੰਗਾਰ ਮਾਰਚ” ਕੱਢੇਗਾ।
ਇਸਤੋਂ ਪਹਿਲਾਂ ਸਿੱਖ ਸੰਗਤ ਅਤੇ “ਰੋਜ਼ਾਨਾ ਪਹਿਰੇਦਾਰ” ਸਿੱਖ ਰਾਜਸੀ ਕੈਦੀਆਂ ਦੇ ਮਾਮਲੇ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਲਈ ਬਰਨਾਲਾ ਅਤੇ ਫਰੀਦਕੋਟ ਵਿੱਚ ਮਾਰਚ ਕੱਢ ਚੁੱਕੀਆਂ ਹਨ।