Site icon Sikh Siyasat News

ਅਮਰੀਕਾ: ਡਰਾਇਵਰੀ ਲਾਇਸੰਸ ‘ਤੇ ਸਿੱਖਾਂ ਨੂੰ ਦਸਤਾਰ ਸਾਹਿਤ ਫੋਟੋ ਲਾਉਣ ਦੀ ਮਿਲੀ ਇਜਾਜ਼ਤ

dastarਕੈਲੀਫੋਰਨੀਆ (17 ਅਗਸਤ, 2015): ਵਿਸ਼ਵ ਭਰ ਵਿੱਚ ਦਸਤਾਰ ਲਈ ਸੰਘਰਸ਼ ਕਰ ਰਹੇ ਸਿੱਖਾਂ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਇਲੀਨੋਇਸ ਰਾਜ ਨੇ ਸਿੱਖਾਂ ਨੂੰ ਡਰਾਈਵਿੰਗ ਲਾਇਸੰਸ ਦਸਤਾਰ ਵਾਲੀ ਤਸਵੀਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ । ਇਸ ਦੀ ਪੁਸ਼ਟੀ ਸਿੱਖ ਅਮਰੀਕਨ ਲੀਗਲ ਡਿਫੈਂਸ ਐਾਡ ਐਜੂਕੇਸ਼ਨ ਫੰਡ (ਸੈੱਲਡੈਫ) ਨੇ ਕੀਤੀ ਹੈ ਜੋ ਕਿ ਪਿਛਲੇ ਇਕ ਸਾਲ ਤੋਂ ਇਸ ਕੇਸ ਦੀ ਪੈਰਵੀ ਕਰ ਰਹੀ ਸੀ ।

ਸੈਲਡੈਫ ਨੂੰ ਕਾਫੀ ਰਿਪੋਰਟਾਂ ਮਿਲੀਆਂ ਸਨ ਕਿ ਇਲੀਨੋਇਸ ਵਿਚ ਡਰਾਈਵਿੰਗ ਲਾਇਸੰਸ ਲੈਣ ਲਈ ਅਮਰੀਕੀ ਸਿੱਖਾਂ ਤੇ ਹੋਰ ਭਾਈਚਾਰੇ ਦੇ ਮੈਂਬਰਾਂ ਨੂੰ ਦਸਤਾਰ ਉਤਾਰਨ ਲਈ ਕਿਹਾ ਜਾਂਦਾ ਅਤੇ ਕੁਝ ਕੇਸਾਂ ਵਿਚ ਧਾਰਮਿਕ ਚਿੰਨ੍ਹਾਂ ‘ਤੇ ਵੀ ਇਤਰਾਜ਼ ਪ੍ਰਗਟਾਇਆ ਜਾਂਦਾ ਹੈ । ਇਹ ਸੰਗਠਨ ਉਦੋਂ ਤੋਂ ਹੀ ਇਸ ਦੀ ਪੈਰਵੀ ਕਰਦਾ ਆ ਰਿਹਾ ਹੈ ।

ਸੈਲਡੈਫ ਦੇ ਐਗਜ਼ੈਕਟਿਵ ਡਾਇਰੈਕਟਰ ਜਸਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਡਰਾਈਵਿੰਗ ਲਾਇਸੰਸ ‘ਤੇ ਤਸਵੀਰ ਪਛਾਣ ਪੱਤਰ ਬੇਹੱਦ ਜ਼ਰੂਰੀ ਹਨ । ਅਸੀਂ ਇਸ ਲਈ ਸਕੱਤਰ ਵਾਈਟ ਅਤੇ ਵਿਭਾਗ ਦੀ ਸ਼ਲਾਘਾ ਕਰਦੇ ਹਾਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version