ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਮਹੀਨੇ ਦੇ ਜਾਪਾਨ ਦੌਰੇ ਦੌਰਾਨ ਹੀਰੋਸ਼ੀਮਾ ਵੀ ਸੂਚੀ ‘ਚ ਸ਼ਾਮਲ ਹੈ। 6 ਅਗਸਤ 1945 ਨੂੰ ਇਹ ਸ਼ਹਿਰ ਅਮਰੀਕਾ ਦੇ ਪ੍ਰਮਾਣੂ ਬੰਬਾਂ ਦਾ ਨਿਸ਼ਾਨਾ ਬਣਿਆ ਸੀ ਜਿਸ ਵਿੱਚ ਇੱਕ ਲੱਖ ਚਾਲੀ ਹਜ਼ਾਰ ਲੋਕ ਮਾਰ ਦਿੱਤੇ ਗਏ ਸਨ।
ਜੀ-7 ਮੀਟਿੰਗ ‘ਚ ਹਿੱਸਾ ਲੈਣ ਜਾ ਰਹੇ ਓਬਾਮਾ ਦਾ ਇਹ ਦੌਰਾ ਅਮਰੀਕਾ ਵਿੱਚ ਗੰਭੀਰ ਬਹਿਸ ਦਾ ਮੁੱਦਾ ਰਿਹਾ ਹੈ ਅਤੇ ਵਾਈਟ ਹਾਊਸ ਵਿੱਚ ਚਰਚਾ ਦਾ ਵਿਸ਼ਾ ਇਸ ਫੇਰੀ ਨੂੰ ਦੇਖਣ ਲਈ ਇਤਿਹਾਸ ਨੇ ਉਸ ਸਮੇਂ ਨੂੰ ਖੋਲ੍ਹਿਆ ਹੈ ਜਿੱਥੇ ਆ ਕੇ ਮਨੁੱਖਤਾ ਚੁੱਪ ਹੋ ਜਾਂਦੀ ਹੈ।
ਇਸ ਖਿੱਤੇ ਦੀ ਹਵਾ ਵਿੱਚ ਇੰਨਾਂ ਬੰਬਾਂ ਨੇ ਦਹਾਕਿਆਂ ਬੱਧੀ ਅਜਿਹੀ ਜ਼ਹਿਰ ਘੋਲੀ ਕਿ ਨਸਲਾਂ ਸਾਫ਼ ਸਾਹ ਤੋਂ ਵਾਂਝੀਆਂ ਰਹਿ ਗਈਆਂ। ਸੰਸਾਰ ਇਤਿਹਾਸ ਵਿੱਚ ਹੀਰੋਸ਼ੀਮਾਂ ਮਨੁੱਖੀ ਦੁਖ਼ਾਂਤ ਦੀ ਉਦਾਹਰਨ ਹੈ।
ਉਧਰ ਬੁਲਾਰੇ ਮੁਤਾਬਿਕ ਰਾਸ਼ਟਰਪਤੀ ਓਥੇ ਜਾ ਕੇ ਉਸ ਫੈਸਲੇ ਲਈ ਮਾਫ਼ੀ ਨਹੀਂ ਮੰਗਣਗੇ ਪਰ ਜੰਗ ਦੇ ਦੁਰਗ਼ਾਮੀ ਅਸਰ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਪ੍ਰਮਾਣੂ ਹਥਿਆਰਾਂ ਤੋਂ ਨਿਜ਼ਾਤੀ ਲਈ ਓਬਾਮਾ ਦੀ ਨਿੱਜੀ ਅਤੇ ਕੌਮਾਂਤਰੀ ਪਹਿਲ ਨਾਲ ਜੋੜ ਕੇ ਇਸ ਦੌਰੇ ਨੂੰ ਦੇਖਿਆ ਜਾਵੇ।
ਬਰਾਕ ਓਬਾਮਾ ਦੀ ਇਸ ਪਹਿਲ ਨੂੰ ਕੌਮਾਂਤਰੀ ਪੱਧਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।