Site icon Sikh Siyasat News

ਪਰੇਸ਼ਾਨ ਭਾਰਤ ਨੇ ਯੂਕੇ ਨੂੰ ਕਿਹਾ;ਅਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਨੂੰ ਸਰਗਰਮੀਆਂ ਕਰਨ ਤੋਂ ਰੋਕੇ

ਚੰਡੀਗੜ੍ਹ: ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਯੂ.ਕੇ. ਨੂੰ ਕਿਹਾ ਕਿ ਉਹ ਅਜ਼ਾਦੀ ਪਸੰਦ, ਖੁਦਮੁਖਤਿਆਰੀ ਦੇ ਹੱਕ ਵਿਚ ਕੰਮ ਕਰਨ ਵਾਲੇ ਕਾਰਜਕਰਤਾਵਾਂ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਆਪਣੀ ਧਰਤੀ ਤੋਂ ਸਰਗਰਮੀਆਂ ਕਰਨ ਤੋਂ ਰੋਕੇ।

ਅੰਗ੍ਰੇਜ਼ੀ ਹਫਤਾਵਾਰੀ ‘ਚ ਛਪੀ ਖ਼ਬਰ ਮੁਤਾਬਕ ਬਰਤਾਨੀਆ ਦੇ ਪ੍ਰਵਾਸੀ ਮਾਮਲਿਆਂ ਦੇ ਗ੍ਰਹਿ ਰਾਜ ਮੰਤਰੀ ਬ੍ਰੈਂਡਨ ਲੇਵਿਸ ਦੀ ਆਪਣੇ ਹਮਰੁਤਬਾ ਭਾਰਤੀ ਮੰਤਰੀ ਕਿਰਨ ਰਿਜਿਜੂ ਨੇ ਮੁਲਾਕਾਤ ਸਮੇਂ “ਭਾਰਤੀ ਚਿੰਤਾ” ਦਾ ਇਜ਼ਹਾਰ ਕੀਤਾ ਕਿ ਉਹ ਕਸ਼ਮੀਰੀਆਂ ਅਤੇ ਸਿੱਖਾਂ ਦੀਆਂ ਅਜ਼ਾਦੀ ਪਸੰਦ ਸਰਗਰਮੀਆਂ ਨੂੰ ਰੋਕੇ, ਕਿਉਂਕਿ ਇਹ ਭਾਰਤ ਦੀ “ਪ੍ਰਭੂਸੱਤਾ” ਨੂੰ ਗੰਭੀਰ ਖ਼ਤਰਾ ਹਨ।

ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਅਜ਼ਾਦੀ ਦੇ ਹੱਕ ਵਿਚ ਸਾਂਝਾ ਪ੍ਰਦਰਸ਼ਨ (ਫਾਈਲ ਫੋਟੋ)

ਇਸ ਤੋਂ ਅਲਾਵਾ ਭਾਰਤੀ ਮੰਤਰੀ ਕਿਰਨ ਰਿਜਿਜੂ ਨੇ ਭਾਰਤ ਸਰਕਾਰ ਵਲੋਂ ਬਰਤਾਨੀਆ ਨਾਲ 13 ਐਕਸਟ੍ਰਾਡੀਸ਼ਨ ਸਮਝੌਤੇ ਵੀ ਕੀਤੇ। ਅਤੇ ਯੂ.ਕੇ. ‘ਚ ਕਤਲ ਕੇਸ ‘ਚ ਲੁੜੀਂਦੇ ਮੁਹੰਮਦ ਅਬਦੁਲ ਸ਼ੱਕੂਰ ਨੂੰ ਬਰਤਾਨੀਆ ਦੇ ਹਵਾਲੇ ਕਰਨ ‘ਚ ਮਦਦ ਦਾ ਵਾਅਦਾ ਕੀਤਾ।

ਬਰਤਾਨਵੀ ਮੰਤਰੀ ਲੇਵਿਸ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਯੂ.ਕੇ. ‘ਚ ਹਰ 6 ਮਹੀਨਿਆਂ ਬਾਅਦ ਦੁਵੱਲੀ ਗੱਲਬਾਤ ਹੋਇਆ ਕਰੇਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Upset India Asks UK To Curb ‘Pro-Freedom’ Activism Of Kashmiris & Sikhs On Its Territory …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version