ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ ਅਤੇ ਯੁਨਾਇਟਡ ਸਿੱਖਸ ਦੇ ਵਕੀਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਨਰਾਇਣ ਦਾਸ ਖਿਲਾਫ ਸ਼ਿਕਾਇਤ ਸੌਂਪਦੇ ਹੋਏ

ਸਿੱਖ ਖਬਰਾਂ

ਯੂਨਾਈਟਿਡ ਸਿਖਸ ਨੇ ਨਰਾਇਣ ਦਾਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ

By ਸਿੱਖ ਸਿਆਸਤ ਬਿਊਰੋ

May 19, 2018

ਅੰਮ੍ਰਿਤਸਰ: ਯੂਨਾਈਟਿਡ ਸਿਖਸ ਨੇ ਅੱਜ ਅੰਮ੍ਰਿਤਸਰ ਦੇ ਆਈ. ਜੀ. ਪੀ. ਕਮ ਕਮਿਸ਼ਨਰ ਦੇ ਕੋਲ ਇਕ ਫੋਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ, ਅਖੋਤੀ “ਸੰਤ” ਨਰਾਇਣ ਦਾਸ ਦੇ ਖਿਲਾਫ ਕੀਤੀ ਗਈ ਹੈ, ਜਿਸਨੇ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ ਅਪ-ਸ਼ਬਦ ਬੋਲੇ ਹਨ, ਜਿਸ ਕਰਕੇ ਸਿੱਖ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚੀ ਹੈ।

ਪਿਛਲੇ ਹਫਤੇ ਮੱਕੜਜਾਲ (ਇੰਟਰਨੈਟ) ਤੇ ਇਕ ਵੀਡੀਓ ਫੈਲੀ ਸੀ ਉਸ ਵਿਚ ਨਰਾਇਣ ਦਾਸ ਨੇ ਨਾ ਸਿਰਫ ਗੁਰਬਾਣੀ ਦੀ ਅਖੰਡਤਾ ਤੇ ਸਵਾਲ ਚੁੱਕੇ ਸਨ ਸਗੋਂ ਗੁਰੂ ਅਰਜਨ ਜੀ ਦੀ ਸ਼ਹਾਦਤ ਬਾਰੇ ਵੀ ਗਲਤ ਬਿਆਨੀਆਂ ਕੀਤੀਆਂ ਸਨ।

ਇਸ ਖਬਰ ਨੂੰ ਤੁਸੀਂ ਅੰਗਰੇਜ਼ੀ ਵਿੱਚ ਹੋਰ ਵਧੇਰੇ ਵਿਸਤਾਰ ਵਿੱਚ ਪੜ੍ਹ ਸਕਦੇ ਹੋ:

UNITED SIKHS FILES CRIMINAL COMPLAINT AGAINST NARAYAN DASS FOR OFFENSIVE REMARKS ABOUT SIKH GURUS

ਇਹ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 153 (ਏ), 153 (ਬੀ), 292, 293, 295 (ਏ) 298 ਅਤੇ 500 ਹੇਠ, ਨਰਾਇਣ ਦਾਸ ਅਤੇ ਸੋਸ਼ਲ ਮੀਡੀਆ ਸਾਈਟਾਂ ਦੇ ਡਾਇਰੇਕਟਰਾਂ, ਏਜੇਂਟਾਂ, ਅਧਿਕਾਰਿਆਂ, ਨੁਮਾਂਇੰਦਿਆਂ ਅਤੇ ਕਰਮਚਾਰੀਆਂ ਦੇ ਵਿਰੁੱਧ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਮੇਜਰ ਸਿੰਘ ਵੱਲੋਂ ਯੂਨਾਈਟਿਡ ਸਿਖਸ ਦੇ ਵਕੀਲ ਸੰਦੀਪ ਗੋਰਸੀ ਅਤੇ ਨੀਤੂ ਸਿੰਘ ਨੇ ਦਾਇਰ ਕੀਤੀ ਹੈ।

ਇਸ ਸ਼ਿਕਾਇਤ ਨੂੰ ਭਾਰਤੀ ਪ੍ਰਧਾਨ ਮੰਤਰੀ, ਪੰਜਾਬ ਦੇ ਮੁਖਮੰਤਰੀ, ਭਾਰਤ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਅਤੇ ਅੰਮ੍ਰਿਤਸਰ ਦੇ ਡੀ.ਸੀ ਨੂੰ ਵੀ ਭੇਜੀ ਗਈ ਹੈ। ਕੌਮਾਂਤਰੀ ਗੈਰਸਰਕਾਰੀ ਸੰਸਥਾ ਯੁਨਾਇਟਡ ਸਿੱਖਸ ਨੇ ਇਸ ਬਾਰੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਇਸ ਵੀਡੀਓ ਨਾਲ “ਭਾਰਤ ਦੇ ਧਰਮ ਨਿਰਪੱਖਤਾ ਨੂੰ ਖਤਰਾ ਹੈ, ਜਿਸ ਨਾਲ ਸਿੱਖਾਂ ਅਤੇ ਸਿਵਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ”। ਸੰਸਥਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ “ਨਰਾਇਣ ਦਾਸ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਉਡੀਕ ਨਾ ਕਰਨ ਕਿ ਹੋਰ ਨੁਕਸਾਨ ਹੋ ਜਾਵੇ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: