ਚੰਡੀਗੜ੍ਹ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਪਾਵਨ ਦਿਹਾੜੇ ਸੰਬੰਧੀ ਜਿੱਥੇ ਸਿੱਖ ਜਗਤ ਵਲੋਂ ਵੀ ਬਹੁਭਾਂਤੀ ਸਮਾਗਮ ਉਲੀਕੇ ਗਏ ਹਨ, ਓਥੇ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾ ਰਿਹਾ ਹੈ ਅਤੇ ਅਮਰੀਕਾ ਦੇ ਸੂਬੇ ਨਿਊ ਜਰਸੀ ਵੱਲੋਂ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ‘ਆਲਮੀ ਬਰਾਬਰੀ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਇਸੇ ਦੌਰਾਨ ਆਲਮੀ ਅਦਾਰੇ ਯੁਨਾਇਟਡ ਨੇਸ਼ਨਜ਼ ਐਜੂਕੇਸ਼ਨਲ, ਸਾਈਂਟਿਫਿਕ ਐਂਡ ਕਲਚਰਲ ਆਰਗੇਨਾਈਜ਼ੇਸ਼ਨ (ਯੁਨੈਸਕੋ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਅਦਾਰਾ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਆਲਮੀ ਬੋਲੀਆਂ ਵਿਚ ਉਲੱਥਾ ਛਾਪ ਕੇ ਮਨਾਏਗਾ।
⊕ ਸੰਬੰਧਤ ਖਬਰ: ਅਮਰੀਕਾ ਦਾ ਨਿਊ ਜਰਸੀ ਸੂਬਾ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ‘ਆਲਮੀ ਬਰਾਬਰੀ ਦਿਹਾੜੇ’ ਵਜੋਂ ਮਨਾਏਗਾ