ਵੀਡੀਓ

ਕਨੇਡਾ ‘ਚ ਸਿੱਖਾਂ ਵਿਰੁਧ ਇੰਡੀਅਨ ਭਾਈਚਾਰੇ ਦੀ ਨਫ+ਰਤ ਨੂੰ ਸਮਝਣ ਲਈ ਨਵੰਬਰ ’84 ਦੀ ਸਿੱਖ ਨਸਲ+ਕੁਸ਼ੀ ਨੂੰ ਸਮਝਣਾ ਜਰੂਰੀ

By ਸਿੱਖ ਸਿਆਸਤ ਬਿਊਰੋ

November 12, 2024

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ 5 ਨਵੰਬਰ, 2024 ਨੂੰ ਰਾਜੌਰੀ ਗਾਰਡਨ, ਦਿੱਲੀ ਵਿੱਚ ਇੱਕ ਸਮਾਗਮ ਕੀਤਾ ਗਿਆ, ਇਸ ਮੌਕੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ 1984 ਦੀ ‘ਸਿੱਖ ਨਸਲ+ਕੁਸ਼ੀ’ ਨੂੰ ਇੰਡੀਅਨ ਸਟੇਟ ਵੱਲੋਂ “ਦਿੱਲੀ ਦੰਗੇ” ਕਹਿ ਕੇ ਪ੍ਰਚਾਰਨ ਦੀ ਕੁਟਿਲ-ਨੀਤੀ ਬਾਰੇ ਵਿਸਤਾਰ ਵਿਚ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੱਚਾਈ ਨੂੰ ਦਬਾਉਣ ਲਈ ਇੰਡੀਅਨ ਸਟੇਟ ਵੱਲੋਂ ਖਬਰਖਾਨੇ ਤੇ ਰੋਕਾਂ ਲਗਾ ਕੇ ਸਿੱਖ ਵਿਰੋਧੀ ਹਿੰਸਾ ਦੇ ਪੈਮਾਨੇ ਅਤੇ ਤਰੀਕਿਆਂ ਨੂੰ ਲੁਕਾ ਲਿਆ ਜਾਂ ਬਹੁਤ ਘਟਾ ਕੇ ਕਰਕੇ ਪੇਸ਼ ਕੀਤਾ। ਨਵੰਬਰ 1984 ਦੀ ਇਹ ਸਿੱਖ ਨਸਲਕੁਸ਼ੀ ਸਰਕਾਰੀ ਸਰਪ੍ਰਸਤੀ ਵਾਲਾ ਕਤਲੇਆਮ ਹੈ, ਇਹ ਦੰਗੇ ਨਹੀਂ ਹਨ।