ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ

ਵਿਦੇਸ਼

ਕਨੇਡਾ ਵਿੱਚ ਕਿਸੇ ਗਹਿਰੀ ਸਾਜ਼ਿਸ਼ ਅਧੀਨ ਪੰਜਾਬੀ ਵਾਲੇ ਬੋਰਡਾਂ ਦੀ ਜਗਾ ‘ਤੇ ਲਿਖੀ ਜਾ ਰਹੀ ਹੈ ਹਿੰਦੀ

By ਸਿੱਖ ਸਿਆਸਤ ਬਿਊਰੋ

June 22, 2014

ਵੈਨਕੂਵਰ, (21 ਜੂਨ 2014):  ਭਾਰਤ ਵਿੱਚ ਜਾਂ ਪੰਜਾਬ ਵਿੱਚ ਤਾਂ ਪੰਜਾਬੀ ‘ਤੇ ਹਮਲੇ ਕਾਫੀ ਸਮੇਂ ਤੋਂ ਕੀਤੇ ਜਾ ਰਹੇ ਹਨ, ਪਰ ਹੁਣ ਇੱਕ ਸਾਜਿਸ਼ ਤਹਿਤ ਵਿਦੇਸ਼ਾ ਦੀ ਧਰਤੀ ‘ਤੇ ਵੀ ਹਿੰਦੀ ਵੱਲੋਂ ਪੰਜਾਬੀ

ਭਾਸ਼ਾ ‘ਤੇ ਧਾਵਾ ਬੋਲ ਦਿੱਤਾ ਗਿਆ ਹੈ।ਕਨੇਡਾ ਦੇ ਸਰੀ ਵਿੱਚ ਜਿੱਥੇ ਅੱਧਿਓੁ ਵੱਧ ਪੰਜਾਬੀ ਅਤੇ ਸਿੱਖ ਵੱਸਦੇ ਹਨ, ਉੱਥੇ ਪੰਜਾਬੀ ਵਿੱਚ ਲੱਗੇ ਬੋਰਡ ਉਤਾਰ ਕੇ ਹਿੰਦੀ ਵਿੱਚ ਲਗਾਏ ਜਾ ਰਹੇ ਹਨ ਜੋ ਕਿ ਪੰਜਾਬੀ ਭਾਸ਼ਾ ਪ੍ਰਤੀ ਮੋਹ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ।।

ਇਹ ਇੱਕ ਆਮ ਵਰਤਾਰਾ ਹੈ ਕਿ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦੇ ਰਾਜਸੀ ਹੱਕਾਂ, ਉਨ੍ਹਾਂ ਦੀ ਭਾਸ਼ਾਂ, ਧਰਮ, ਸਮਾਜਿੱਕ ਰਹੂ-ਰੀਤਾਂ, ਸੱਭਿਆਚਾਰਕ ਪਛਾਣ ਅਤੇ ਇੱਥੌ ਤੱਕ ਕਿ ਉਨ੍ਹਾਂ ਦੀ ਹੋਂਦ ਨਾਲਸਬੰਧਿਤ ਹਰ ਪਹਿਲੂ ਨੂੰ ਬਹੁ-ਗਿਣਤੀ ਜਾਂ ਕਾਬਜ਼ ਧਿਰ ਵੱਲੋਂ ਸੁਚੇਤ ਜਾਂ ਅਚੇਤ ਰੂਪ ਵਿੱਚ ਆਨੇ ਬਹਾਨੇ ਖੋਰਾ ਲਾਇਆ ਜਾਦਾ ਹੈ ਤਾਂ ਜੋ ਕਾਬਜ਼ ਧਿਰ ਘੱਟ ਗਿਣਤੀ ਦਾ ਹੌਲੀ ਹੌਲੀ ਵਾਜ਼ੂਦ ਮਿਟਾ ਕੇ ਆਪਣੇ ਵਿੱਚ ਜਬਜ਼ ਕਰ ਸਕੇ।

ਅਜਿਹਾ ਹੀ ਕੁਝ ਬੀਤੇ ਦਿਨਾਂ ਤੋਂ ਬੀਸੀ ਵਿੱਚ ਹਿੰਦੀ ਦੇ ਪੰਜਾਬੀ ਉਤੇ ਭਾਰੂ ਪੈਣ ਦੇ ਸੰਕੇਤ ਮਿਲਣ ਲੱਗੇ ਹਨ। ਕੁਝ ਥਾਵਾਂ ਉਪਰ ਲੱਗੇ ਸਾਈਨ ਬੋਰਡਾਂ ਉਤੋਂ ਪੰਜਾਬੀ ਮਿਟਾ ਕੇ ਹਿੰਦੀ ਲਿਖੀ ਜਾਣ ਲੱਗੀ ਹੈ।

ਵੈਨਕੂਵਰ ਹਵਾਈ ਅੱਡੇ ’ਤੇ ਪਹਿਲਾਂ ‘ਜੀ ਆਇਆਂ’ ਲਿਖਿਆ ਦਿਖਦਾ ਸੀ ਪਰ ਹੁਣ ਡਿਜੀਟਲ ਬੋਰਡ  ’ਤੇ ਹਿੰਦੀ ਵਿੱਚ ‘ਸਵਾਗਤਮ’ ਲਿਖ ਦਿੱਤਾ ਗਿਆ ਹੈ।

ਕੁਝ ਹੋਰ ਥਾਵਾਂ ਪੀਸ ਆਰਚ ਰਸਤੇ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਵੇਲੇ ਲੱਗੇ ਬੋਰਡ ਅਤੇ ਅਲਬਰਟਾ ਤੋਂ ਬੀਸੀ ਵਿੱਚ ਦਾਖ਼ਲੇ ਵੇਲੇ ‘ਬੀਸੀ ਵਿੱਚ ਆਪ ਦਾ ਸਵਾਗਤ ਹੈ’ ਲੱਗਿਆ ਬੋਰਡ ਵੀ ਹੁਣ ਸਵਾਗਤਮ ਵਿੱਚ ਬਦਲ ਗਏ ਹਨ।

ਸਰੀ ਜਿਥੇ ਅੱਧਿਓਂ ਵੱਧ ਅਬਾਦੀ ਪੰਜਾਬੀ ਲੋਕਾਂ ਦੀ ਹੈ ਤੇ ਹਿੰਦੀ ਬੋਲਣ ਵਾਲੇ ਆਟੇ ਵਿੱਚ ਲੂਣ ਬਰਾਬਰ ਹਨ, ਉਥੇ ਵੀ ਕਈ ਸੜਕਾਂ ’ਤੇ ਬੋਰਡ ਹਿੰਦੀ ਵਿੱਚ ਲਿਖੇ ਜਾਣ ਦੀ ਤਿਆਰੀ ਹੈ। ਕੁਝ ਇਕ ਸਰਕਾਰੀ ਅਦਾਰਿਆਂ ਦੇ ਬੋਰਡ ਹਿੰਦੀ ਵਿੱਚ ਹੋ ਵੀ ਗਏ ਹਨ। ਇਨ੍ਹਾਂ ਵਿੱਚ ਨਿਊਟਨ ਖੇਤਰ ਵਾਲਾ ਸਿਹਤ ਕੇਂਦਰ ਵੀ ਸ਼ਾਮਲ ਹੈ। ਪੰਜਾਬੀ ਭਾਸ਼ਾ ਨਾਲ ਮੋਹ ਰੱਖਣ ਵਾਲਿਆ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਪੰਜਾਬੀ ਪ੍ਰਤੀ ਮਾੜੀ ਨੀਅਤ ਰੱਖਣ ਵਾਲਿਆਂ ਵੱਲੋਂ ਕਿਸੇ ਗਹਿਰੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: