ਸ੍ਰੀਨਗਰ: ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸ਼ੁੱਕਰਵਾਰ (25 ਅਗਸਤ) ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਡੇਰਾ ਹਮਾਇਤੀਆਂ ਵਲੋਂ ਕੀਤੀ ਗਈ ਹਿੰਸਾ ਨੂੰ ਰੋਕਣ ਲਈ ਹਰਿਆਣਾ ਪੁਲਿਸ ਅਤੇ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕੀਤੀ ਗਈ ਕਾਰਵਾਈ ’ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਚੁੱਕੇ ਹਨ।
ਰਾਮ ਰਹੀਮ ਦੇ ਚੇਲਿਆਂ ਵੱਲੋਂ ਹਿੰਸਾ ਕੀਤੇ ਜਾਣ ਬਾਅਦ ਉਮਰ ਨੇ ਟਵੀਟ ਕੀਤਾ, ‘ਮਿਰਚਾਂ ਵਾਲੇ ਗੋਲੇ? ਪੈਲੇਟ ਗੰਨਜ਼? ਕੀ ਸੁਰੱਖਿਆ ਬਲਾਂ ਨੇ ਇਹ ਸਭ ਕੇਵਲ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਵਾਸਤੇ ਹੀ ਰੱਖੇ ਹਨ?’ ਪ੍ਰਭਾਵਿਤ ਇਲਾਕਿਆਂ ਬਾਰੇ ਭਾਰਤੀ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਬਿਆਨਾਂ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ, ‘ਇਸ ਤਰ੍ਹਾਂ ਲੱਗਦਾ ਹੈ ਕਿ ਹਿੰਸਾ ਬਾਰੇ ਆਈਆਂ ਵੀਡੀਓਜ਼ ਮਹਿਜ਼ ਫ਼ਰਜ਼ੀ ਖ਼ਬਰਾਂ ਹਨ। ਸਾਰਾ ਕੁੱਝ ਇਨ੍ਹਾਂ ਅਫ਼ਸਰਾਂ ਦੇ ਕੰਟਰੋਲ ਹੇਠ ਹੈ। ਚੈਨਲ ਦੀ ਓਬੀ ਵੈਨ ਆਪਣੇ ਆਪ ਨੁਕਸਾਨੀ ਗਈ ਲੱਗਦੀ ਹੈ!’
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Eyeing on Dera votes, Narendra Modi showers praise for Dera Sauda Sirsa Chief Gurmeet Ram Rahim …