ਬਾਪੂ ਸੂਰਤ ਸਿੰਘ ਖਾਲਸਾ (ਫਾਇਲ ਫੋਟੋ)

ਸਿੱਖ ਖਬਰਾਂ

ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੇ ਸੰਘਰਸ਼ ਬਾਰੇ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਲਏ ਅਹਿਮ ਫੈਂਸਲੇ

By ਸਿੱਖ ਸਿਆਸਤ ਬਿਊਰੋ

July 15, 2015

“ ਗੁਰੂ ਸਾਹਿਬ ਦੀ ਬੇਅਦਬੀ ਖਿਲਾਫ ਅਤੇ ਰਿਹਾਈ ਮੋਰਚੇ ਸਬੰਧੀ ਮਚਲੇ ਪ੍ਰਚਾਰਕਾਂ ਤੇ ਆਗੂਆਂ ਹੋਵੇਗੀ ਜਵਾਬ ਤਲਬੀ”

ਲੰਡਨ(13 ਜੁਲਾਈ 2015): ਬਰਤਾਨੀਆਂ ਦੀਆਂ ਸਿੱਖ ਜਥੇਬੰਦੀਆਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਮ ਨਾਲ ਦਰਦ ਰੱਖਣ ਵਾਲੇ ਸਿੰਘਾਂ ਦੀ  ਮੀਟਿੰਗ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ, ਕੇ ਦੀ ਅਗਵਾਈ ਵਿੱਚ ਗੁਰੂ ਨਾਨਕ ਗੁਰਦਵਾਰਾ ਹਾਈ ਸਟਰੀਟ ਸਮੈਦਿਕ ਵਿਖੇ ਹੋਈ । ਜਿਸ ਵਿੱਚ ਸਿੱਖ ਕੌਮ ਦੀ ਚੜਦੀ ਕਲਾ ਨੂੰ ਸਪਰਪਤਿ ਚਾਰ ਗੁਰਮਤੇ ਪਾਸ ਕੀਤੇ ਗਏ ।

ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਮੀਟੰਗ ਵਿੱਚ ਪਾਸ ਕੀਤੇ ਗਏ ਮਤਿਆਂ ਦੀ ਜਾਣਕਾਰੀ ਦਿੰਦਿਆਂ ਇਹਨਾਂ ਨੂੰ ਲਾਗੂ ਕਰਨ ਲਈ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਹੈ ।

ਪਾਸ ਕੀਤੇ ਗਏ ਮਤਿਆਂ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਵਿੱਢੇ ਹੋਏ ਸੰਘਰਸ਼ ਦੇ ਹੱਕ 15 ਜੁਲਾਈ ਬੁੱਧਵਾਰ ਨੂੰ 11 ਵਜੇ ਬ੍ਰਿਟਿਸ਼ ਪਾਰਲੀਮੈਂਟ ਲੰਡਨ ਵਿਖੇ ਭਾਰੀ ਰੋਸ ਮੁਜਾਹਰਾ ਅਤੇ ਲਾਬੀ ਕੀਤੀ ਜਾਵੇਗੀ । ਬਾਅਦ ਵਿੱਚ ਅਮਰੀਕਾ ਦੀ ਅੰਬੈਸੀ ਨੂੰ ਮੈਮੋਰੰਡਮ ਵੀ ਦਿੱਤਾ ਜਾਵੇਗਾ ।

ਭਾਰਤ ਤੋਂ ਇੰਗਲੈਂਡ ਆਉਣ ਵਾਲੇ ਉਹਨਾਂ ਰਾਗੀਆਂ ਢਾਡੀਆਂ ,ਪ੍ਰਚਾਰਕਾਂ ,ਕਥਾਕਾਰਾਂ ,ਤਖਤਾਂ ਦੇ ਜਥੇਦਾਰਾਂ ਅਤੇ ਬਾਬਿਆਂ ਦੀ ਸਖਤ ਜਵਾਬ ਤਲਬੀ ਅਤੇ ਵਿਰੋਧ ਕੀਤਾ ਜਾਵੇਗਾ ਜਿਹੜੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਤਾਂ ਆਉਂਦੇ ਹਨ ਪਰ ਭਾਰਤ ਵਿੱਚ ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ , ਉਸ ਬੇਅਦਬੀ ਖਿਲਾਫ ਸਿੱਖ ਸੰਗਤਾਂ ਦਾ ਸਾਥ ਨਹੀਂ ਦਿੰਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਪਿੰਡ ਹਸਨ ਪੁਰ ਜਾਣਾ ਮੁਨਾਸਿਬ ਨਹੀਂ ਸਮਝਦੇ।

ਪੰਜਾਬ ਸਰਕਾਰ ,ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ,ਅਕਾਲੀ ਦਲ ਬਾਦਲ ਦੇ ਆਗੂਆਂ ਸਮੇਤ ਉਹਨਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਇੰਗਲੈਂਡ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਪ੍ਰਤੀ ਘੇਸਲ ਮਾਰੀ ਬੈਠੇ ਹਨ ਅਤੇ ਮਚਲਪੁਣਾ ਕਰ ਰਹੇ ਹਨ ।ਉਹਨਾਂ ਵਾਸਤੇ ਗੁਰਦਵਾਰਾ ਸਾਹਿਬ ਦੀਆਂ ਸਟੇਜਾਂ ਤੋਂ ਬੋਲਣਾ ਔਖਾ ਹੋਵੇਗਾ ਅਤੇ ਉਹਨਾਂ ਨੂੰ ਮੀਡੀਏ ਵਿੱਚ ਜਾ ਕੇ ਗੁੰਮਰਾਹਕੁਨ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ।

 ਜੈਕਾਰਿਆਂ ਦੀ ਮਤਿਆਂ ਨੂੰ ਚਾਰ ਸੌ ਤੋਂ ਵੱਧ ਸਿੱਖ ਜਥੇਬੰਦੀਆਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਅਤੇ ਨੌਜਵਾਨਾਂ ਵਲੋਂ ਪ੍ਰਵਾਨਗੀ ਦਿੰਦਿਆਂ ਅਮਲੀ ਤੌਰ ਤੇ ਲਾਗੂ ਕਰਨ ਦਾ ਐਲਾਨ ਕੀਤਾ ਗਿਆ ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਿੱਖ ਫੈਡਰੇਸ਼ਨ ਯੂ,ਕੇ ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ,ਭਾਈ ਹਰਦੀਸ਼ ਸਿੰਘ ,ਭਾਈ ਦਵਿੰਦਰਜੀਤ ਸਿੰਘ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਆਗੂ ਭਾਈ ਚਰਨ ਸਿੰਘ ,ਭਾਈ ਬਲਵਿੰਦਰ ਸਿੰਘ ਚਹੇੜੂ ,ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਪਰਮਜੀਤ ਸਿੰਘ ਢਾਡੀ ,ਗੁਰੂ ਨਾਨਕ ਗੁਰਦਵਾਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਂਈ ਮਲਕੀਤ ਸਿੰਘ ਤੇਹਿੰਗ , ਭਾਈ ਤਰਲੋਚਨ ਸਿੰਘ , ਭਾਈ ਅਮਰੀਕ ਸਿੰਘ ਕੂਨਰ ਅਕਾਲ ਚੈਨਲ ,ਭਾਈ ਰਣਬੀਰ ਸਿੰਘ ਅਟਵਾਲ ਸੰਗਤ ਟੀ .ਵੀ ਯੂ,ਕੇ ,ਭਾਈ ਜੱਸ ਸਿੰਘ ਡਰਬੀ, ਭਾਈ ਕੈਮ ਸਿੰਘ ਕਾਵੈਂਟਰੀ ,ਭਾਈ ਸੱਤਨਾਮ ਸਿੰਘ ਗੁਰਦਵਾਰਾ ਸਮਰਸੈੱਟ , ਭਾਈ ਬਲਵੀਰ ਸਿੰਘ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈਟਰੀ ,ਭਾਈ ਰੇਸ਼ਮ ਸਿੰਘ ਪ੍ਰਦੇਸੀ ,ਭਾਈ ਜਗਤਾਰ ਸਿੰਘ ,ਭਾਈ ਨਰਿੰਦਰ ਸਿੰਘ ਗੁਰਦਵਾਰਾ ਸਟਰੱਟਫੋਰਡ ,ਭਾਈ ਅਮਨ ਸਿੰਘ ,ਭਾਈ ਮਨਜੀਤ ਸਿੰਘ ,ਭਾਈ ਮਨਵੀਰ ਸਿੰਘ ਟਿਵੀਡੇਲ ,ਭਾਈ ਇੰਦਰਜੀਤ ਸਿੰਘ ,ਭਾਈ ਪਰਮਜੀਤ ਸਿੰਘ ਕਾਵੈਂਟਰੀ,ਭਾਈ ਤਰਸੇਮ ਸਿੰਘ ਸੰਧੂ ਗੁਰੂ ਨਾਨਕ ਗੁਰਦਵਾਰਾ ਵੁਲਵਰਹੈਂਪਟਨ ,ਭਾਈ ਤਰਸੇਮ ਸਿੰਘ ਅਤੇ ਬੀਬੀ ਮਨਜੀਤ ਕੌਰ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: