Site icon Sikh Siyasat News

ਯੁਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ

ਕਾਵੈਂਟਰੀ (14 ਅਪ੍ਰੈਲ, 2010): ਯੁਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ਸਮੂਹ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਇਹ ਅਰਦਾਸ ਕੀਤੀ ਗਈ ਹੈ ਕਿ ਗੁਰੁ ਸਹਿਬਾਨ ਕ੍ਰਿਪਾ ਕਰਕੇ ਆਪਣੇ ਖਾਲਸਾ ਪੰਥ ਨੂੰ ਖਾਲਸਈ ਅਸੂਲਾਂ ਤੇ ਚੱਲਣ ਦੀ ਦਾਤ ਬਖਸ਼ਣ। ਜਥੇਬੰਦੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਹਨਾਂ ਨੇ ਖਾਲਸੇ ਦੀ ਸਾਜਨਾ ਦੇ ਸਿਧਾਂਤ ਅਤੇ ਉਦੇਸ਼ ਨੂੰ ਸਮਝਿਆ ਉਹਨਾਂ ਪੁਰਾਤਨ ਸਮੇਂ ਵਿੱਚ ਬੰਦ ਬੰਦ ਕਟਵਾ ਲਏ,  ਖਪੋਰੀਆਂ ਉਤਰਾ ਲਈਆਂ, ਚਰਖੜਿੀਆਂ ਤੇ ਚੜ ਗਏ ਪਰ  ਸਿੱਖੀ ਤੋਂ ਮੁੱਖ ਨਹੀਂ ਮੋੜਿਆ।
ਅੱਜ ਦੇ ਸਮੇਂ ਵਿੱਚ ਜਿਹਨਾਂ ਨੇ ਇਸ ਸਿਧਾਂਤ ਨੂੰ ਅਮਲੀ ਤੌਰ ਆਪਣੇ ਜੀਵਨ ਦਾ ਅੰਗ ਬਣਾਇਆ ਉਹਨਾਂ ਵਿੱਚ ਮਹਾਂਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਪੁਰਾਤਨ ਇਤਿਹਾਸ ਨੂੰ ਦੁਨੀਆ ਦੇ ਸਾਹਣੇ ਦੁਹਰਾ ਕੇ ਦਰਸਾ ਦਿੱਤਾ । ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ  ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਮੂਹ ਸਾਥੀਆਂ ਦੀ ਸ਼ਹਾਦਤ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਹਜ਼ਾਰਾਂ ਸਿੱਖ ਯੋਧੇ ਆਪਣੇ ਖੁਨ ਦਾ ਆਖਰੀ ਕਤਰਾ ਵਹਾ ਗਏ, ਅਨੇਕਾਂ ਅਜੇ ਜੇਹਲਾਂ ਵਿੱਚ ਬੰਦ ਹਨ ਅਤੇ ਕਈ ਵਿਦੇਸ਼ਾਂ ਵਿੱਚ ਜਲਾਵਤਨੀ ਕੱਟ ਰਹੇ ਜਿਹਨਾਂ ਨੂੰ ਭਾਰਤ ਸਰਕਾਰ ਵਾਪਸ ਲਿਜਾ ਕੇ ਖਤਮ ਕਰਨਾ ਚੋਲਦਾ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਨਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਸਿੱਖ ਜਗਤ ਨੂੰ ਖਾਲਸਈ ਫਲਸਫੇ ਦੇ ਧਾਰਨੀ ਹੋਣ ਦੀ ਸਨਿਮਰ ਬੇਨਤੀ ਕੀਤੀ ਗਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version