ਵਿਦੇਸ਼

ਭਾਰਤ ਦੀਆਂ ਜ਼ਿਆਦਤੀਆਂ ਦੇ ਖਿਲਾਫ ਯੂ.ਕੇ. ਦੇ ਸਿੱਖਾਂ ਨੇ ਕਸ਼ਮੀਰੀਆਂ ਵੱਲ ਦੋਸਤੀ ਦਾ ਹੱਥ ਵਧਾਇਆ

By ਸਿੱਖ ਸਿਆਸਤ ਬਿਊਰੋ

October 30, 2016

ਲੰਡਨ: ਪੱਛਮੀ ਕਸ਼ਮੀਰ (ਅਜ਼ਾਦ ਕਸ਼ਮੀਰ/ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਦੇ ਯੂ.ਕੇ. ਦੌਰੇ ‘ਤੇ (27 ਅਕਤੂਬਰ) ਯੂ.ਕੇ. ਦੇ ਸਿੱਖਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਸਰਦਾਰ ਮਸੂਦ ਖਾਨ ਆਪਣੇ ਅਹਿਮ ਦੌਰੇ ਦੇ ਆਖਰੀ ਪੜਾਅ ‘ਤੇ ਸਨ। ਉਨ੍ਹਾਂ ਯੂ.ਕੇ. ਦੀ ਸਰਕਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਲੋਂ ਜੰਮੂ ਕਸ਼ਮੀਰ ਵਿਚ ਵੱਡੀ ਗਿਣਤੀ ‘ਚ ਲੋਕਾਂ ਦੇ ਕਤਲੇਆਮ ਵਿਰੁੱਧ ਆਵਾਜ਼ ਚੁੱਕਣ।

ਕਸ਼ਮੀਰ ‘ਤੇ ਭਾਰਤ ਦੇ ਫੌਜੀ ਕਬਜ਼ੇ ਦੀ 69ਵੀਂ ਬਰਸੀ ਮੌਕੇ ਹਜ਼ਾਰਾਂ ਲੋਕਾਂ ਨੇ ਕੇਂਦਰੀ ਲੰਡਨ ਵਿਖੇ ਭਾਰਤ ਖਿਲਾਫ ਮੁਜਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸਰਕਾਰ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰਕੇ ਅਤੇ ਇਸਨੂੰ ਵਿਵਾਦਤ ਖਿੱਤਾ ਮੰਨੇ।

ਖੁਦਮੁਖਤਿਆਰੀ ਦੇ ਹੱਕ ‘ਚ ਬਣੇ ਮੰਤਰੀਆਂ ਦੇ ਗਰੁੱਪ ਦੇ ਪ੍ਰਸ਼ਾਸਨਿਕ ਸਕੱਤਰ ਰਣਜੀਤ ਸਿੰਘ ਸਰਾਏ ਵਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਦੱਸਿਆ ਕਿ ਕਾਉਂਸਿਲ ਆਫ ਖ਼ਾਲਿਸਤਾਨ, ਬੱਬਰ ਅਕਾਲੀ ਜਥੇਬੰਦੀ ਅਤੇ ਯੂਨਾਇਟਿਡ ਖਾਲਸਾ ਦਲ ਵਲੋਂ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਮੰਗ ਦੀ ਹਮਾਇਤ ਕੀਤੀ ਜਾਂਦੀ ਹੈ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: UK Sikhs Extend Hand of Friendship to Kashmiris Amid Indian Aggression …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: