Site icon Sikh Siyasat News

ਭਾਈ ਪਰਮਜੀਤ ਸਿੰਘ ਪੰਮੇ ਦੀ ਪੁਰਤਗਾਲ ਤੋਂ ਹਵਾਲਗੀ ਰੋਕਣ ਸਿੱਖ ਕੌਂਸਲ ਯੂਕੇ ਵੱਲੋਂ ਯਤਨ ਸ਼ੁਰੂ

 

ਲੰਡਨ: ਇੰਗਲੈਂਡ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਮਾ, ਜਿਸਨੂ ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਦੀ ਭਾਰਤ ਹਵਾਲਗੀ ਰੋਕਣ ਲਈ ਬਰਤਾਨੀਆ ਦੀ ਸਿੱਖ ਜੱਥੇਬੰਦੀ ਸਿੱਖ ਕੌਸਲ ਨੇ ਯਤਨ ਆਰੰਭ ਕਰ ਦਿੱਤੇ ਹਨ।

ਭਾਈ ਪੰਮਾ  ਜੋ ਕਿ ਆਪਣੇ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਸਨ, ਨੂੰ ਇੰਟਰਪੋਲ ਵਲੋਂ ਹੋਟਲ ਵਿਚੋਂ ਗਿ੍ਫਤਾਰ ਕਰ ਲਿਆ ਗਿਆ ਹੈ।

ਭਾਈ ਪਰਮਜੀਤ ਸਿੰਘ ਪੰਮਾ ਇੰਟਰਪੋਲ ਵਲੋਂ ਪਰਿਵਾਰ ਸਮੇਤ ਗਿ੍ਫਤਾਰ

ਇਸ ਗੱਲ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਭਾਈ ਪੰਮੇ ਨੂੰ ਭਾਰਤੀ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਹੈ।ਹਲਾਂਕਿ ਭਾਈ ਪਰਮਜੀਤ ਸਿੰਘ ਪੰਮੇ ਦਾ ਨਾਮ ਇੰਟਰਪੋਲ ਦੀ ਵੈਬਸਾਈਟ ਤੇ ਲੋੜੀਂਦੇ ਬੰਦਿਆਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ।

ਸਿੱਖ ਕੌਂਸਲ ਯੁਕੇ ਦੇ ਨੁਮਾਇੰਦੇ ਗੁਰੰਿਦਰ ਸਿੰਘ ਨੇ ਦੱਸਿਆ ਕਿ ਉਹ ਭਾਈ ਪੰਮਾ ਦੇ ਸੰਪਰਕ ਵਿੱਚ ਹਨ, ਜੋ ਇਸ ਸਮੇਂ ਪੁਰਤਲਗਾਲ ਦੇ ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ਵਿੱਚ ਹਨ।ਕੌਸਲ ਨੇ ਭਾਈ ਪੰਮਾ ਦੀ ਧਰਮ ਸੁਪਤਨੀ ਨਾਲ ਵੀ ਇਸ ਮਾਮਲੇ ‘ਤੇ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਇਸ ਸਬੰਧੀ ਬਰਤਾਨੀਆ ਸਥਿਤ ਪੁਰਤਗਾਲ ਦੂਤਾਘਰ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ।

ਅਮਰੀਕਾ ਦੀ ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਅਤੇ ਉੱਘੇ ਵਕੀਲ਼ ਗੁਰਪਤਵੰਤ ਸਿੰਘ ਪੰਨੂ ਭਾਈ ਪੰਮਾ ਦੀ ਸਹਾਇਤਾ ਲਈ ਅਮਰੀਕਾ ਤੋਨ ਚਲੇ ਹੋਏ ਹਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version