ਵਿਦੇਸ਼ » ਸਿੱਖ ਖਬਰਾਂ

ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਵਲੋਂ ਸਿਰਸੇ ਵਾਲੇ ਨੂੰ ਮੁਾਫ ਕਰਨ ਦਾ ਸਖਤ ਵਿਰੋਧ

September 26, 2015 | By

ਲੰਡਨ: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲੇ ਸਿਰਸੇ ਵਾਲੇ ਅਸਾਧ ਗੁਰਮੀਤ ਰਾਮ ਰਹੀਮ ਦੇ ਸਪੱਸ਼ਟੀਕਰਨ ਨੂੰ ਮਾਫੀਨਾਮਾ ਆਖ ਕੇ ਉਸ ਨੂੰ ਮਾਫ ਕਰਨ ਦਾ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ਸ਼ੀਲ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕ ਵਲੋਂ ਸਖਤ ਵਿਰੋਧ ਕੀਤਾ ਗਿਆ ਹੈ। ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮੁੱਢ ਕਦੀਮ ਤੋਂ ਚੱਲਦੀਆਂ ਰਵਾਇਤਾਂ ਦਾ ਘਾਣ ਕਰਾਰ ਦਿੱਤਾ ਗਿਆ ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਬੁਰੀ ਤਰਾਂ ਵਲੂੰਧਰੇ ਗਏ ਹਨ।

ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਅਖਿਆ ਕਿ ਸਿੱਖ ਕੌਮ ਮਹਿਸੂਸ ਕਰ ਰਹੀ ਕਿ ਮੌਜੂਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਮਹਾਨਤਾ ਨੂੰ ਕਾਇਮ ਰੱਖਣ ਲਈ ਪੂਰੀ ਤਰਾਂ ਫੇਹਲ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਆਪਣੇ ਅਹੁਦਿਆਂ ਤੋਂ ਆਪ ਹੀ ਲਾਂਬੇ ਹੋ ਜਾਣਾ ਚਾਹੀਦਾ ਹੈ। ਸਿੱਖਾਂ ਦ ਰਾਜਨੀਤਕ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਜਿੰਨਾ ਮਹਾਨ ਅਤ ਸਰਵਉੱਚ ਹੈ ਉੰਨੇ ਇਸ ਤੇ ਬਿਰਾਜਮਾਨ ਵਿਆਕਤੀ ਛੋਟੀ ਸੋਚ ਦੇ ਮਾਲਕ ਹਨ। ਕੋਈ ਦੁਨਿਆਵੀ ਅਦਾਲਤ ਵੀ ਕਿਸੇ ਮੁਜਰਿਮ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਗੈਰ ਦੋਸ਼ ਮੁਕਤ ਨਹੀਂ ਕਰਦੀ ਫਿਰ ਸਿਰਸੇ ਵਾਲੇ ਅਸਾਧ ਨਾਲ ਅਜਿਹੀ ਰਿਆਇਤ ਕਿਉਂ ਕੀਤੀ ਗਈ ਹੈ? ਜਦਕਿ ਉਸਦਾ ਗੁਨਾਹ ਕਿਸੇ ਪੱਖ ਤੋਂ ਵੀ ਬਖਸ਼ਣਯੋਗ ਨਹੀਂ ਹੈ।

Bhai Joga Singh, Bhai Dalewal, BhaiChaheruਖਾਸ ਗੱਲ ਕਿ ਗੱਲ ਸਿਰਸੇ ਵਾਲੇ ਵਲੋਂ ਭੇਜੇ ਗਏ ਅਖੌਤੀ ਸਪੱਸ਼ਟੀਕਰਨ ਵਿੱਚ ਕਿਤੇ ਵੀ ਆਪਣੇ ਗੁਨਾਹ ਦੀ ਮਾਫੀ ਮੰਗੀ ਹੀ ਨਹੀਂ ਗਈ ਗਈ ਦੂਜੀ ਗੱਲ ਕਿ ਉਸ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਲਿਖਤੀ ਰੂਪ ਵਿੱਚ ਨਹੀਂ ਬਲਕਿ ਅਮਲੀ ਰੂਪ ਵਿੱਚ ਲਗਾਈ ਸੀ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਖੁਦ ਪੇਸ਼ ਹੋਣ ਤੋਂ ਬਗੈਰ ਹੀ ਉਸ ਨੂੰ ਮਾਫ ਕਰ ਦੇਣਾ ਬਹੁਤ ਹੀ ਸੰਦੇਹਪੂਰਨ, ਸਿੱਖ ਕੌਮ ਨਾਲ ਵੱਡਾ ਧੋਖਾ ਅਤੇ ਸਿੱਖ ਰਵਾਇਤਾਂ ਦੇ ਵਿਪਰੀਤ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਮੁੱਚੇ ਫੈਂਸਲਿਆਂ ਦੀ ਰੌਸ਼ਨੀ ਵਿੱਚ ਇਹ ਫੈਂਸਲਾ ਸਭ ਤੋਂ ਵੱਧ ਸਿੱਖ ਵਿਰੋਧੀ ਅਖਵਾਏਗਾ।

ਸਿੱਖ ਕੌਮ ਨੂੰ ਭਗਵੇਂਧਾਰਅੀਆਂ ਵਲੋਂ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਦੀ ਚਾਲ ਦਾ ਇਹ ਹਿੱਸਾ ਹੈ। ਇਹ ਫੈਂਸਲਾ ਆਰ.ਐੱਸ.ਐੱਸ ਦੇ ਕਹਿਣ ਤੇ ਬਾਦਲ, ਮੱਕੜ ਅਤੇ ਉਸ ਵਲੋਂ ਲਗਾਏ ਗਏ ਮੁੱਖ ਸਕੱਤਰ ਹਰਚਰਨ ਸਿੰਘ ਦੇ ਅਦੇਸ਼ਾਂ ਤਹਿਤ ਜਥੇਦਾਰਾਂ ਨੇ ਕੀਤਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰੇਗੀ।

ਸਿੱਖ ਜਥੇਬੰਦੀਆਂ ਵਲੋਂ ਸ਼ੱਕ ਪ੍ਰਗਟਾਇਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਨਰਕਧਾਰੀਆਂ (ਨਕਲੀ ਨਿਰੰਕਾਰੀਆਂ) ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਵੀ ਇਹ ਵਾਪਸ ਲੈ ਸਕਦੇ ਹਨ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਅਖੰਡ ਕੀਰਤਨੀ ਜਥਾ ਯੂ.ਕੇ. ਭਾਈ ਬਲਬੀਰ ਸਿੰਘ ਜਥੇਦਾਰ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਗੁਰਦਿਆਲ ਸਿੰਘ ਅਟਵਾਲ ਯੂ.ਕੇ., ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ, ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਹਿੰਦਰ ਸਿੰਘ ਰਠੌਰ ਨੇ ਸਿੱਖ ਜਗਤ ਨੂੰ ਸਨਿਮਰ ਅਪੀਲ ਕੀਤੀ ਕਿ ਇਸ ਗੁਰਮਤਿ ਵਿਰੋਧੀ ਫੈਂਸਲੇ ਨੂੰ ਕਦਾਚਿਤ ਪ੍ਰਵਾਨ ਨਾ ਕੀਤਾ ਜਾਵੇ, ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਗੁਰਮਤੇ ਪਾਸ ਕਰਕੇ ਆਪਣੇ ਵਿਰੋਧ ਦਾ ਇਜ਼ਹਾਰ ਕਰਨ। ਡੇਰਾ ਸਿਰਸਾ ਖਿਲਾਫ ਸੰਘਰਸ਼ ਦੇ ਸ਼ਹੀਦ ਭਾਈ ਕਮਲਜੀਤ ਸਿੰਘ, ਸ਼ਹੀਦ ਭਾਈ ਬਲਕਾਰ ਸਿੰਘ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਡੱਬਵਾਲੀ ਨੂੰ ਸ਼ਰਧਾ ਦੇ ਫੁੱਲ ਅਰਪਤ ਕਰਦਿਆਂ ਇਸ ਸੰਘਰਸ਼ ਦੌਰਾਨ ਜੇਹਲਾਂ ਕੱਟਣ, ਪੁਲਿਸ ਤਸ਼ੱਦਦ ਸਹਿਣ ਵਾਲੇ ਸਮੂਹ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਆਖਿਆ ਗਿਆ ਕਿ ਸਿੱਖ ਕੌਮ ਤਹਾਡੇ ਨਾਲ ਖੜੀ ਹੈ ਅਤੇ ਤੁਹਾਡੀਆਂ ਕੌਮੀ ਭਾਵਨਾਵਾਂ ਦਾ ਸਨਮਾਨ ਕਰਦੀ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,