ਲੰਡਨ: ਯੂਨਾਇਟਿਡ ਕਿੰਗਡਮ (ਯੂ.ਕੇ.) ਤੋਂ ਮਿਲੀਆਂ ਖ਼ਬਰਾਂ ਮੁਤਾਬਕ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੋਮਵਾਰ ਨੂੰ ਸਕੌਟਿਸ਼ / ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੀ ਪੰਜਾਬ ਪੁਲਿਸ ਵਲੋਂ ਵਿਵਾਦਤ ਗ੍ਰਿਫਤਾਰ ਬਾਰੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਗਤਾਰ ਸਿੰਘ ਜੱਗੀ ਬਾਰੇ ਚਿੰਤਤ ਹੈ ਅਤੇ ਜੇ ਲੋੜ ਪਈ ਤਾਂ ਯੂ.ਕੇ. ਦੀ ਸਰਕਾਰ ਇਸ ਬਾਰੇ ਜ਼ਰੂਰੀ ਕਾਰਵਾਈ ਕਰੇਗੀ।
ਬੀਬੀਸੀ ਨੂੰ ਦਿੱਤੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਤੋਂ ਜਦੋਂ ਜਗਤਾਰ ਸਿੰਘ ਜੱਗੀ ‘ਤੇ ਪੰਜਾਬ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਜਗਤਾਰ ਸਿੰਘ ਜੌਹਲ ਬਾਰੇ ਪ੍ਰਗਟ ਕੀਤੀ ਜਾ ਰਹੀ ਚਿੰਤਾਵਾਂ ਤੋਂ ਜਾਣੂ ਹਾਂ, ਕਾਮਨਵੈਲਥ ਦਫਤਰ ਦੇ ਨੁਮਾਇੰਦੇ ਜਗਤਾਰ ਸਿੰਘ ਜੌਹਲ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਲੋੜ ਪੈਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਏਗੀ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
UK Prime Minister Theresa May Speak Over Jagtar Singh Jaggi’s Case …
ਜਗਤਾਰ ਸਿੰਘ ਜੱਗੀ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਵਲੋਂ ਜਾਹਰ ਕੀਤੀ ਚਿੰਤਾ ‘ਤੇ ਪ੍ਰਤੀਕ੍ਰਿਆ ਕਰਦੇ ਹੋਏ ਪੱਛਮੀ ਡਨਬਾਰਟਨਸ਼ਾਇਰ ਮਾਰਟਿਨ ਡੌਕਰਥੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ‘ਤੇ ਕਿਹਾ, “ਸੁਣ ਕੇ ਚੰਗਾ ਲੱਗਿਆ ਕਿ @Number10gov ਇਸ ਬਾਰੇ ਜਾਗਰੂਕ ਹੈ, ਜਗਤਾਰ ਦਾ ਪਰਿਵਾਰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸਲਾਹ ਦੇ ਸਕਦਾ ਹੈ।”