ਲੰਡਨ (20 ਜਨਵਰੀ, 2016): ਭਾਰਤ ਸਰਕਾਰ ਵੱਲੋਂ ਪੁਰਤਗਾਲ ਵਿੱਚ ਇੰਟਰਪੋਲ ਦੁਆਰਾ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਬਰਤਾਨੀਆ ਵਾਪਸੀ ਲਈ ਸੰਸਦ ਦੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਭਾਈ ਪੰਮੇ ਦੀ ਰਿਹਾਈ ਲਈ ਚਿੱਠੀ ਲਿਖੀ ਹੈ।
ਉਨ੍ਹਾਂ ਭਾਈ ਪੰਮਾ ਦੀ ਰਿਹਾਈ ਤੇ ਵਾਪਸ ਯੂ.ਕੇ. ਭੇਜਣ ਲਈ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ । ਉਨ੍ਹਾਂ ਲਿਖਿਆ ਕਿ ਭਾਈ ਪੰਮਾ ਨੂੰ ਯੂ.ਕੇ. ਵਿਚ ਪਹਿਲਾਂ ਹੀ ਰਾਜਸੀ ਸ਼ਰਨ ਦਿੱਤੀ ਹੋਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਹੱਕਾਂ ਦੀ ਵੀ ਗੱਲ ਹੈ ਜਿਹੜੇ ਰਾਜਸੀ ਸ਼ਰਨ ਲੈਣ ਵਾਲੇ ਲੋਕ ਯੂਰਪੀਅਨ ਯੂਨੀਅਨ ਦੇ ਦੇਸ਼ਾਂ ‘ਚ ਸਫਰ ਕਰ ਸਕਦੇ ਹਨ ।
ਉਨ੍ਹਾਂ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਖੁਦ ਦੇਖਣ ਕਿ ਉਸ ਨੂੰ ਵਾਪਸ ਯੂ.ਕੇ. ਕਿਉਂ ਨਹੀਂ ਭੇਜਿਆ ਜਾ ਸਕਦਾ ਜਾਂ ਜੇ ਨੇੜਲੇ ਭਵਿੱਖ ਵਿਚ ਵਾਪਸ ਭੇਜਿਆ ਜਾ ਸਕਦਾ ਹੋਵੇ । ਜ਼ਿਕਰਯੋਗ ਹੈ ਕਿ ਭਾਈ ਪੰਮਾ ਦੀ ਰਿਹਾਈ ਲਈ ਵਾਰਲੇ ਹਲਕੇ ਦੇ ਸੰਸਦ ਮੈਂਬਰ ਜੌਹਨ ਸਪੈਲਰ ਵਲੋਂ ਲਗਾਤਾਰ ਕੋਸ਼ਿਸਾਂ ਜਾਰੀ ਹਨ । ਉਨ੍ਹਾਂ ਇਹ ਮਾਮਲਾ ਯੂ.ਕੇ. ਦੀ ਸੰਸਦ ਵਿਚ ਵੀ ਉਠਾਇਆ ਹੈ ।
ਪੁਰਤਗਾਲ ‘ਚ ਗਿ੍ਫਤਾਰ ਹੋਏ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਨੂੰ ਲੈ ਕੇ ਜਿੱਥੇ ਬਰਤਾਨੀਆਂ ਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ੳਥੇ ਹੁਣ ਸੰਸਦ ਦੇ ਵਿਰੋਧੀ ਧਿਰ ਤੇ ਲੇਬਰ ਪਾਰਟੀ ਦੇ ਨੇਤਾ ਜੈਰਮੀ ਕੌਰਬਿਨ ਵੀ ਸ਼ਾਮਿਲ ਹੋ ਗਏ ਹਨ ।