ਸਿਆਸੀ ਖਬਰਾਂ

ਯੂਨਾਇਟਿਡ ਅਤੇ ਮਾਨ ਦਲ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਦਾ ਨਹੀਂ ਨਿਕਲਿਆ ਕੋਈ ਸਿੱਟਾ

By ਸਿੱਖ ਸਿਆਸਤ ਬਿਊਰੋ

June 04, 2016

ਬਠਿੰਡਾ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਯੂਨਾਇਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ 5 ਮੈਂਬਰੀ ਕਮੇਟੀ ਵਿਚਕਾਰ ਹੋਈ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਲਿਆ। ਇਹ ਮੀਟਿੰਗ 6 ਜੂਨ ਘੱਲੂਘਾਰਾ ਦਿਹਾੜੇ ਦੌਰਾਨ ਜਥੇਦਾਰਾਂ ਦੇ ਕੌਮ ਦੇ ਨਾਂ ਸੰਦੇਸ਼ ਨਾਲ ਸਬੰਧਤ ਸੀ।

ਸ਼ੁਕਰਵਾਰ ਨੂੰ ਸੁਖਬੀਰ ਬਾਦਲ ਨਾਲ ਡੇਢ ਘੰਟਾ ਬੰਦ ਕਮਰਾ ਮੀਟਿੰਗ ਵਿਚ ਯੂਨਾਇਟਿਡ ਦਲ ਦੇ ਭਾਈ ਮੋਹਕਮ ਸਿੰਘ, ਵਸਣ ਸਿੰਘ ਜ਼ਫਰਵਾਲ, ਗੁਰਦੀਪ ਸਿੰਘ ਬਠਿੰਡਾ, ਮਾਨ ਦਲ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਸ਼ਾਮਲ ਸਨ।

6 ਜੂਨ ਨੂੰ ਕਿਸ “ਜਥੇਦਾਰ” ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਾ ਹੈ ਇਸਦਾ ਫੈਸਲਾ ਨਹੀਂ ਹੋ ਸਕਿਆ।

ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ 5 ਮੈਂਬਰੀ ਕਮੇਟੀ ਨੇ ਆਪਣਾ ਪੱਖ ਰੱਖ ਦਿੱਤਾ ਹੈ ਅਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਸਲਾਹ ਕਰਕੇ ਸ਼ਨੀਵਾਰ 11 ਵਜੇ ਅਗਲੀ ਜਾਣਕਾਰੀ ਦੇਣਗੇ।

ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ ਨੂੰ ਫਿਰੋਜ਼ਪੁਰ ਪੁਲਿਸ ਨੇ 2 ਜੂਨ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ। ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਯੂਨਾਇਟਿਡ ਦਲ ਅਤੇ ਮਾਨ ਦਲ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ।

ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/1t7wSdw 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: