ਹੀਰੋਸ਼ੀਮਾ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਸ਼ਵ ਦੇ ਪਹਿਲੇ ਪ੍ਰਮਾਣੂ ਹਮਲੇ ਦੇ ਪ੍ਰਭਾਵਿਤ ਸ਼ਹਿਰ ਦਾ ਦੌਰਾ ਕੀਤਾ ਹੈ। ਓਬਾਮਾ ਨੇ ਅਮਰੀਕੀ ਪ੍ਰਮਾਣੂ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ‘ਹੀਰੋਸ਼ੀਮਾ ਪੀਸ ਮੈਮੋਰੀਅਲ’ ਪਾਰਕ ‘ਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰਮਾਣੂ ਹਮਲੇ ਦੇ ਸਮਾਰਕ ‘ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਓਬਾਮਾ ਨੇ ਕਿਹਾ ਕਿ 71 ਸਾਲ ਪਹਿਲਾਂ ਅਸਮਾਨ ਤੋਂ ਮੌਤ ਆਈ ਸੀ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਸੀ। ਰੀਥ ਭੇਂਟ ਕਰਨ ਮੌਕੇ ਓਬਾਮਾ ਬਹੁਤ ਸ਼ਾਂਤ ਤੇ ਉਦਾਸ ਮੁਦਰਾ ‘ਚ ਸਨ ਅਤੇ ਉਨ੍ਹਾਂ ਨੇ ਥੋੜ੍ਹੀ ਦੇਰ ਲਈ ਆਪਣੀਆਂ ਅੱਖਾਂ ਬੰਦ ਰੱਖੀਆਂ।
ਇਸ ਮੌਕੇ ਓਬਾਮਾ ਨੇ ਕਿਹਾ ਕਿ ਇਸ ਹਮਲੇ ਨੇ ਦਿਖਾਇਆ ਕਿ ਕਿਸ ਤਰ੍ਹਾਂ ਮਨੁੱਖ ਕੋਲ ਆਪਣੇ ਆਪ ਨੂੰ ਤਬਾਹ ਕਰਨ ਦੇ ਸਾਰੇ ਸਾਮਾਨ ਮੌਜੂਦ ਹਨ ਙ ਅਸੀਂ ਹੀਰੋਸ਼ੀਮਾ ਕਿਉਂ ਆਏ ਹਾਂ? ਇਸ ਸ਼ਹਿਰ ਦੇ ਵਿਚਕਾਰ ਖੜ੍ਹੇ ਹੋ ਕੇ ਕਲਪਨਾ ਕਰੋ ਉਸ ਸਮੇਂ ਦੀ ਜਦੋਂ ਇਥੇ ਬੰਬ ਡਿੱਗਿਆ ਸੀ। ਉਨ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੇ ਕੀ ਦੇਖਿਆ ਙ ਉਨ੍ਹਾਂ ਦੀ ਖਾਮੋਸ਼ ਕੁਰਲਾਹਟ ਸੁਣੋ।
ਇਸ ਤੋਂ ਪਹਿਲਾਂ ਜਿੰਮੀ ਕਾਰਟਰ ਨੇ ਹੀਰੋਸ਼ੀਮਾ ਦਾ ਦੌਰਾ ਕੀਤਾ ਸੀ, ਪਰ ਉਸ ਵੇਲੇ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ ਸੇਵਾਕਾਲ ਸਮਾਪਤ ਹੋ ਚੁੱਕਾ ਸੀ ਙ ਓਬਾਮਾ ਨੇ ਜਾਪਾਨ ਦੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਇਸ ਗੱਲ ਨੂੰ ਸਾਬਿਤ ਕਰੇਗਾ ਕਿ ਕਦੇ ਮੁੱਖ ਵਿਰੋਧੀ ਰਹੇ ਦੋ ਦੇਸ਼ ਅੱਜ ਮਜ਼ਬੂਤ ਸਾਂਝੀਦਾਰ ਹਨ।
ਜ਼ਿਕਰਯੋਗ ਹੈ ਕਿ ਹੀਰੋਸ਼ੀਮਾ ‘ਚ ਅਮਰੀਕਾ ਵੱਲੋਂ 6 ਅਗਸਤ, 1945 ਨੂੰ ਪਹਿਲਾਂ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। ਇਸ ਹਮਲੇ ‘ਚ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ ਙ ਇਸ ਦੇ ਤਿੰਨ ਦਿਨ ਬਾਅਦ ਜਾਪਾਨ ਦੇ ਦੱਖਣੀ ਸ਼ਹਿਰ ਨਾਗਾਸਾਕੀ ‘ਚ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। ਇਸ ਹਮਲੇ ‘ਚ 74 ਹਜ਼ਾਰ ਲੋਕ ਮਾਰੇ ਗਏ ਸਨ।