Site icon Sikh Siyasat News

ਤੀਹਰੀ ਸਵਾਰੀ ਅਤੇ ਕੰਨ ਪਾੜਵੀਂ ਆਵਾਜ਼ ਵਾਲੇ ਹਾਰਨਾ ’ਤੇ ਪਾਬੰਦੀ

ਫ਼ਰੀਦਕੋਟ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ: ਵਿਜੈ ਐੱਨ.ਜ਼ਾਦੇ ਦੇ ਇਹ ਧਿਆਨ ਵਿੱਚ ਆਉਣ ’ਤੇ ਕਿ ਜ਼ਿਲ੍ਹੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਵੱਲੋਂ ਬਿਨਾ ਨੰਬਰ ਪਲੇਟ ਵਾਲੇ ਦੋ ਪਹੀਆ ਵਾਹਨਾਂ ’ਤੇ ਤੀਹਰੀ ਸਵਾਰੀ ਬਿਠਾਕੇ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉੱਥੇ ਕੁਝ ਕੁ ਲੁੱਟ ਖੋਹ  ਦੀਆਂ ਵਾਰਦਾਤਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਸ਼ਰਾਰਤੀ ਲੋਕਾਂ ਵੱਲੋਂ ਆਪਣੇ ਵਾਹਨਾ ’ਤੇ ਵੱਖ-ਵੱਖ ਆਵਾਜ਼ਾਂ ਵਾਲੇ  ਹਾਰਨਾ ਦੀ ਵੀ ਵਰਤੋਂ ਕੀਤੇ ਜਾਣ ਤੋਂ ਇਲਾਵਾ ਵਾਹਨਾਂ ਦੇ ਸਲੰਸਰ ਕੱਢਵਾਕੇ ਵੱਖਰੀ ਕਿਸਮ ਦੀਆਂ ਡਰਾਉਣੀਆਂ ਆਵਾਜ਼ਾਂ ਪੈਦਾ ਕਰਦੇ ਹਨ ਜਿਸ ਨਾਲ ਆਮ ਲੋਕਾਂ ਦਾ ਸੰਤੁਲਨ ਵਿਗੜਣ, ਅਮਨ ਕਾਨੂੰਨ ਦੀ ਸਥਿੱਤੀ ਨੂੰ ਢਾਹ ਲੱਗਣ ਅਤੇ ਦੁਰਘਟਨਾਵਾਂ ਹੋਂਣ ਦਾ ਅੰਦੇਸ਼ਾ ਬਣਿਆਂ ਰਹਿੰਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਡਾ: ਜ਼ਾਦੇ ਵੱਲੋਂ ਉਕਤ ਸਥਿੱਤੀ ਨੂੰ ਧਿਆਨ ਵਿੱਚ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਭਰ ਵਿੱਚ ਬਿਨਾ ਨੰਬਰ ਪਲੇਟਾਂ ਤੋਂ ਦੋ ਪਹੀਆ ਵਾਹਨ ਚਲਾਉਣ, ਸਿਵਾਏ ਔਰਤਾਂ ਅਤੇ ਬੱਚੇ ਤੋਂ ਤੀਹਰੀ ਸਵਾਰੀ ਬਿਠਾਉਣ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਵੱਲੋਂ ਵਹੀਕਲ ਚਲਾਉਣ ਅਤੇ ਵੱਖ-ਵੱਖ ਆਵਾਜ਼ਾਂ ਪੈਦਾ ਕਰਨ ਵਾਲੇ ਹਾਰਨਾਂ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲੋਕ ਹਿੱਤ ਵਿੱਚ ਧਾਰਾ 144 ਅਧੀਨ ਇਕਤਰਫਾ ਜਾਰੀ ਕੀਤੇ ਗਏ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 12 ਸਤੰਬਰ 2010 ਤੱਕ ਲਾਗੂ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version