Site icon Sikh Siyasat News

ਸੀਨੀਅਰ ਮਾਉਵਾਦੀ ਆਗੂ ਸਬਿਆਸਾਚੀ ਪਾਂਡਾ ਗ੍ਰਿਫਤਾਰ

 ਭੁਵਨੇਸ਼ਵਰ (18 ਜੁਲਾਈ2014): ਅੱਜ ਓਡੀਸ਼ਾ ਦੇ ਬਰਹਮਪੁਰ ‘ਚ ਸੁਰੱਖਿਆਬਲਾਂ ਨੇ ਅੱਜ ਸਿਖਰ ਮਾਓਵਾਦੀ ਕਮਾਂਡਰ ਸਬਿਆਸਾਚੀ ਪਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀ ਨੇਤਾ ਨੂੰ ਸੁਰੱਖਿਆ ਏਜੰਸੀਆਂ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ ‘ਚ ਖ਼ਬਰਾਂ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਪਾਂਡਾ ਰਾਜ ‘ਚ ਹਥਿਆਰਬੰਦ ਨਕਸਲੀ ਸਮੂਹਾਂ ਦਾ ਸਿਖਰ ਕਮਾਂਡਰ ਹੈ ਤੇ ਰਾਜ ਤੋਂ ਬਾਹਰ ਮਹਾਰਾਸ਼ਟਰ ਤੇ ਛੱਤੀਸਗੜ ਵਰਗੀਆਂ ਜਗ੍ਹਾਵਾਂ ‘ਤੇ ਵੀ ਉਹ ਗਤੀਵਿਧੀਆਂ ‘ਚ ਸ਼ਾਮਿਲ ਰਿਹਾ ਹੈ।

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਂਡਾ ਦੇ ਸਿਰ ‘ਤੇ 20 ਲੱਖ ਰੁਪਏ ਦਾ ਇਨਾਮ ਸੀ।ਸੰਨ 2012 ਵਿੱਚ ਸੀਪੀਆਈ ਵਿੱਚ ਕੱਢ ਦਿੱਤੇ ਜਾਣ ਬਾਅਦਉਸਨੇ ਆਪਣੀ ਵੱਖਰੀ ਉਡੀਸਾ ਮਾਊਵਾਦੀ ਪਾਰਟੀ ਦਾ ਗਠਨ ਕੀਤਾ ਸੀ।ਉਹ ਮੀਡੀਆ ਨਾਲ ਰੁਬਰੂ ਹੋਣ ਸਮੇਂ ਉਹ ਆਪਣੇ ਫਰਜ਼ੀ ਨਾਮ ਸਤੀਸ਼ ਦੀ ਵਰਤੋਂ ਕਰਦਾ ਸੀ।ਪਾਡਾਂ ਸਾਲ 2012 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦ ਉਸਨੇ ਦੋ ਇਟਲੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਸੀ।

ਪੁਲਿਸ ਮੁੱਖੀ ਸੰਜੀਵ ਮਾਰਕ ਅਨੁਸਾਰ ਪਾਂਡਾ ਨੂੰ ਉਸਦੇ ਇੱਕ ਟਿਕਾਣੇ ‘ਤੇ ਛਾਪਾਮਾਰ ਕੇ ਗ੍ਰਿਫਤਾਰ ਕੀਤਾ ਗਿਆ ਹੈ।ਇਸਤੋਂ ਪਹਿਲਾਂ ਉਸਦੇ ਕਈ ਕਰੀਬੀ ਸਾਥੀ ਗ੍ਰਿਫਤਾਰ ਕਰ ਲਏ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version