Site icon Sikh Siyasat News

ਨਿਤਨੇਮ ਕਰਨ ਨਾਲ ਰੂਹ ਨੂੰ ਸਕੂਨ ਮਿਲਦਾ ਹੈ: ਇਟਾਲੀਅਨ ਬੀਬੀ

ਵੀਨਸ (ਇਟਲੀ), 28 ਜਨਵਰੀ, 2015): ਸਿੱਖ ਗੁਰੂ ਸਹਿਬਾਨਾਂ ਵੱਲੋਂ ਦਰਸਾਇਆ ਗਿਆ ਸਿੱਖੀ ਮਾਰਗ ਅਜਿਾਹ ਮਾਰਗ ਹੈ ਜਿਸ ਵੱਲ ਜਿਸਨੇ ਵੀ ਇੱਕ ਕਦਮ ਅੱਗੇ ਵਧਿਆ, ਉਹ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ।ਜਿਸਨੇ ਵੀ ਇੱਕ ਵਾਰ ਰੂਹ ਨਾਲ ਇਸ ਮਾਰਗ ਵੱਲ ਵੇਖਿਆ, ਉਹ ੋਇਸ ਦਾ ਪਾਂਧੀ ਬਣ ਗਿਆ।

ਅਜਿਹਾ ਹੀ ਇੱਕ ਇਟਾਲੀਅਨ ਬੀਬੀ ਜਿਸਨੇ ਅੰਮਿ੍ਤ ਛਕ ਕੇ ਸਿੱਖੀ ਵਿੱਚ ਪ੍ਰਵੇਸ਼ ਕਰਕੇ ਕਿ ਆਪਣਾ ਨਾਂਅ ਹਰਗੁਣ ਕੌਰ ਖਾਲਸਾ ਰੱਖ ਲਿਆ ਹੈ। ਉਸ ਨੇ ਬੀਤੇ ਦਿਨ ਦੱਸਿਆ ਕਿ ਗੁਰਬਾਣੀ ਦਾ ਨਿਤਨੇਮ ਕਰਨ ਨਾਲ ਉਸ ਦੀ ਰੂਹ ਨੂੰ ਸਕੂਨ ਮਿਲਦਾ ਹੈ ਅਤੇ ਉਹ ਇਕ ਅਜੀਬ ਪ੍ਰਕਾਰ ਦਾ ਅਨੁਭਵ ਮਹਿਸੂਸ ਕਰਦੀ ਹੈ।

ਹਰਗੁਣ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ-ਸ਼ਾਮ ਨਿਤਨੇਮ ਕਰਦੀ ਹੈ ਙ ਪੰਜ ਕਕਾਰ ਉਸ ਦੇ ਜੀਵਨ ਦਾ ਹਿੱਸਾ ਬਣ ਗਏ ਹਨ । ਸਿੱਖ ਧਰਮ ਵਿਚ ਸ਼ਾਮਿਲ ਹੋ ਕੇ ਉਸ ਨੂੰ ਇਸ ਪ੍ਰਕਾਰ ਜਾਪ ਰਿਹਾ ਹੈ, ਜਿਵੇਂ ਕਿ ਉਸ ਦੀ ਜ਼ਿੰਦਗੀ ਹੀ ਬਦਲ ਗਈ ਹੋਵੇ ।

ਉਸ ਨੇ ਕਿਹਾ ਕਿ ਸਿੱਖ ਧਰਮ ਸੱਚਮੁੱਚ ਹੀ ਇਕ ਅਤਿ-ਵਿਸ਼ਾਲ ਧਰਮ ਹੈ, ਜੋ ਕਿ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਹਰਗੁਣ ਕੌਰ ਖਾਲਸਾ ਨੇ ਅੱਗੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ।

ਉਸ ਨੇ ਕਿਹਾ ਕਿ ਸਿੱਖ ਧਰਮ ਨੂੰ ਅੱਗੇ ਲਿਜਾਣ ਲਈ ਹਰ ਇਕ ਪ੍ਰਾਣੀ ਨੂੰ ਅੰਮਿ੍ਤ ਛਕਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਸ ਨੇ ਆਪਣੀ ਸਹੇਲੀ ਹਰਮੀਤ ਕੌਰ ਅਤੇ ਨਵਪ੍ਰੀਤ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਕਿ ਉਸ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version