Site icon Sikh Siyasat News

ਹੈਦਰਾਬਾਦ ਵਿੱਚ ਨਿਸ਼ਾਨ ਸਾਹਿਬ ਦੀ ਬੇਅਦਬੀ ਤੋਂ ਬਾਅਦ ਹਿੰਸਕ ਝੜਪਾਂ, ਪੁਲਿਸ ਦੀਆਂ ਗੋਲੀਆਂ ਨਾਲ ਤਿੰਨ ਵਿਅਕਤੀਆਂ ਦੀ ਮੌਤ


ਸ਼ਰਾਰਤੀ ਅਨਸਰਾਂ ਵੱਲੋਂ ਸਾੜਿਆ ਗਿਆ ਨਿਸ਼ਾਨ ਸਾਹਿਬ

ਹੈਦਰਾਬਾਦ,( 14 ਮਈ 2014):-ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਪੂਰਾਣੇ ਸ਼ਹਿਰ ਅੰਦਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਿਸ਼ਾਨ ਸਾਹਿਬ ਨੂੰ ਅੱਗ ਲਾ ਕੇ ਬੇਅਬਦੀ ਕਰਨ ਤੋਂ ਬਾਅਦ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਗੋਲੀ ਚਲਾ ਦਿੱਤੀ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਅੰਗਰੇਜ਼ੀ ਅਖਬਾਰ ਹਿੰਦੂ ਮੁਤਾਬਕ ਘੱਟੋ- ਘੱਟ ਦਸ  ਪ੍ਰਾਈਵੇਟ ਵਹੀਕਲਾਂ ਨੂੰ ਅੱਗ ਲਾਕੇ  ਸਾੜ ਦਿੱਤ ਗਿਆ। ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈਆਂ ਝੜਪਾਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦੌਰਾਨ ਵੀਡੀਓ ਕੈਮਰਾ ਲੱਗੇ ਸਾਈਬਰਾਬਾਦ ਪੁਲਿਸ ਦੇ  ਵਾਹਨ ‘ਤੇ ਵੀ ਹਮਲਾ ਕੀਤਾ ਗਿਆ।ਸਾਇਬਰਾਬਾਦ ਪੁਲਿਸ ਦੇ ਜਾਇੰਟ ਕਮਿਸ਼ਨਰ ਗੰਗਾਧਰ ਉਸ ਸਮੇਂ ਪਥਰਾਓ ਕਰਨ ਵਾਲਿਆ ਦੀ ਮਾਰ ‘ਚ ਆ ਗਏ, ਜਦੋਂ ਉਹ ਪੁਲਿਸ ਪਾਰਟੀ ਦੀ ਅਗਵਾਈ ਕਰਦੇ ਹੋਏ ਪ੍ਰਭਾਵਿਤ ਖੇਤਰ ਵਿੱਚ ਪਹੁੰਚੇ।

ਇਸ ਘਟਨਾ ਨਾਲ ਪੁਰਾਣੇ ਸ਼ਹਿਰ ਦੇ ਹੋਰਨਾ ਖੇਤਰਾਂ ਵਿੱਚ  ਵੀ ਤਣਾਓ ਫੈਲ ਗਿਆ ਹੈ ,ਅਪ੍ਰਮਾਣਿਤ ਸੂਤਰਾਂ ਅਨੁਸਾਰ ਇੱਕ ਛੋਟੇ ਲ਼ੜਕੇ ‘ਤੇ ਹਮਲਾ ਕੀਤਾ ਗਿਆ।ਜ਼ਖਮੀ ਲੜਕੇ ਨੂੰ ਹਸਪਤਾਲ ਦਾਖਲ਼ ਕਰਵਾਇਆ ਗਿਆ ਹੈ ਅਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਗਰੁੱਪਾਂ ਵੱਲੋਂ ਭਾਰੀ ਪੱਥਰਬਾਜ਼ੀ ਜਾਰੀ ਹੈ।

ਪਲਿਸ ਦੀ ਮੌਜ਼ੂਦਗੀ ਦੇ ਬਾਵਜੂਦ ਦੋਹਾਂ ਕੌਮਾਂ ਦੇ ਲੋਕਾਂ ਨੇ ਸਾੜ-ਫੂਕ ਸ਼ੁਰੂ ਕਰ ਦਿੱਤੀ।  ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਅੱਥਰੂ ਗੈਸ ਦੇ ਗੋਲੇ ਸੁੱਟਣ ਤੋਂ ਬਾਅਦ ਗੋਲ਼ੀ ਚਲਾ ਦਿੱਤੀ ਗਈ ਜਿਸ ਕਾਰਨ ਤਿੰਨ ਅਣਪਛਾਤੇ ਵਿਅਕਤੀਆਂ ਦੀ ਮੌਤ ਹੋ ਗਈ।ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਕਰਫਿਊ ਲਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version