ਸ੍ਰੀਨਗਰ: ਅਜ਼ਾਦੀ ਦੇ ਨਾਅਰਿਆਂ ਦੇ ਵਿਚਕਾਰ, ਹਜ਼ਾਰਾਂ ਕਸ਼ਮੀਰੀਆਂ ਨੇ ਐਤਵਾਰ ਨੂੰ ਮਾਰੇ ਗਏ ਮੁਜਾਹਦੀਨ ਆਗੂ ਬਸ਼ੀਰ ਲਸ਼ਕਰੀ ਦੇ ਅੰਤਮ ਸਸਕਾਰ ‘ਚ ਸ਼ਮੂਲੀਅਤ ਕੀਤੀ। ਲਸ਼ਕਰੀ ਸ਼ਨੀਵਾਰ ਨੂੰ ਭਾਰਤੀ ਫੌਜਾਂ ਨਾਲ ਹੋਏ ਮੁਕਾਬਲੇ ‘ਚ ਅਨੰਤਨਾਗ ਜ਼ਿਲ੍ਹੇ ‘ਚ ਮਾਰਿਆ ਗਿਆ ਸੀ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬਸ਼ੀਰ ਲਸ਼ਕਰੀ ਆਪਣੇ ਦੋ ਸਾਥੀਆਂ ਅਤੇ ਦੋ ਆਮ ਸ਼ਹਿਰੀਆਂ ਸਮੇਤ ਸੀ.ਆਰ.ਪੀ.ਐਫ. ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਦੇ ਸਾਂਝੇ ‘ਐਕਸ਼ਨ’ ‘ਚ ਮਾਰਿਆ ਗਿਆ ਸੀ।
ਸਬੰਧਤ ਖ਼ਬਰ: ਕਸ਼ਮੀਰ: ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਸਣੇ ਇਕ ਹੋਰ ਕਸ਼ਮੀਰੀ ਮੁਜਾਹਦੀਨ ਦੀ ਮੌਤ, ਦੋ ਆਮ ਨਾਗਰਿਕ ਵੀ ਮਰੇ …
ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਉਸਦੇ ਅੰਤਮ ਸਸਕਾਰ ਮੌਕੇ ਉਸਦੇ ਜੱਦੀ ਪਿੰਡ ਸਉਫ-ਸ਼ਾਲੀ, ਕੋਕਰਨਾਗ, ਅਨੰਤਨਾਗ ‘ਚ ਅਜ਼ਾਦੀ ਦੇ ਨਾਅਰੇ ਮਾਰੇ।
ਇਸ ਦੌਰਾਨ ਕਾਰੋਬਾਰ, ਦੁਕਾਨਾਂ, ਦਫਤਰ, ਟਰੈਫਿਕ ਸ੍ਰੀਨਗਰ ਸਣੇ ਹੋਰ ਜ਼ਿਲ੍ਹਿਆਂ ‘ਚ ਮੁਕੰਮਲ ਬੰਦ ਰਹੇ। ਅਜ਼ਾਦੀ ਪਸੰਦ ਹੁਰੀਅਤ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਬੰਦ ਦਾ ਸੱਦਾ ਦਿੱਤਾ ਸੀ।
ਜਦਕਿ ਪੁਲਿਸ ਵਲੋਂ ਸ੍ਰੀਨਗਰ ਦੇ ਸੰਵੇਦਨਸ਼ੀਲ ਅਤੇ ਪੁਰਾਣੇ ਸ਼ਹਿਰ ‘ਚ ਧਾਰਾ 144 ਲਾਈ ਗਈ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Thousands Throng Slain Militant Bashir Lashkari’s Funeral, Valley Witnesses Complete Shutdown …