ਸਿੱਖ ਖਬਰਾਂ

ਸ਼ਹੀਦ ਜਗਜੀਤ ਸਿੰਘ ਜੰਮੂ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ

By ਸਿੱਖ ਸਿਆਸਤ ਬਿਊਰੋ

June 14, 2015

ਜੰਮੂ (13 ਮਈ, 2015): ਪਿੱਛਲੇ ਦਿਨੀ ਘੱਲੂਘਾਰਾ 1984 ਦਿਹਾੜੇ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੇ ਫਲੈਕਸ ਪੁਲਿਸ ਵੱਲੋਂ ਉਤਾਰਨ ਤੋਂ ਬਾਅਦ ਪੈਦਾ ਹੋਏ ਤਨਾਅ ਮੌਕੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਜੰਮੂ ਦੇ ਸ਼ਹੀਦ ਹੋਏ ਸਿੱਖ ਨੌਜਾਵਾਨ ਜਗਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਲੁਆਈ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਅੰਤਿਮ ਅਰਦਾਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਅ ਅੰਤਿਮ ਅਰਦਾਸ ਸ਼ਾਮਲ ਹੋਏ।

ਇਸ ਮੌਕੇ ਸੰਬੋਧਨ ਕਰਨ ਵਾਲੇ ਬੁਲਾਰਿਆਂ ‘ਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸਵਰਨਜੀਤ ਸਿੰਘ ਮੈੜੀ ਹਿਮਾਚਲ, ਸ਼ਮਸ਼ੇਰ ਸਿੰਘ ਚੌਹਾਲਵੀ ਪ੍ਰਧਾਨ ਗੁਰਦੁਆਰਾ ਕਮੇਟੀ ਚੌਹਾਲਾ, ਭਾਈ ਹਰਜੀਤ ਸਿੰਘ ਦੀਪਾਲੀ, ਆਰ. ਪੀ. ਸਿੰਘ ਯੂ.ਕੇ. ਭਾਈ ਅਮਰੀਕ ਸਿੰਘ ਅਜਨਾਲਾ (ਦਮਦਮੀ ਟਕਸਾਲ), ਬਾਬਾ ਬਲਜੀਤ ਸਿੰਘ ਦਾਦੂਵਾਲ (ਗੁਰਮਿਤ ਪ੍ਰਚਾਰ ਲਹਿਰ), ਭਾਈ ਜਸਬੀਰ ਸਿੰਘ ਰੌਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਰੂਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਨਰਲ ਸਕਤਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਭਾਈ ਈਸ਼ਰ ਸਿੰਘ ਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸੰਤ ਤੇਜਵੰਤ ਸਿੰਘ ਡੇਰਾ ਸੰਤ ਪੁਰਾ ਡੰਨਾ, ਤਰਲੋਚਨ ਸਿੰਘ ਵਜੀਰ ਪ੍ਰਧਾਨ ਰਿਆਸਤੀ ਗੁਰਦੁਆਰਾ ਬੌਰਡ ਜੰਮੂ ਕਸ਼ਮੀਰ, ਮਹੰਤ ਮਨਜੀਤ ਸਿੰਘ ਮੁਖੀ ਡੇਰਾ ਨੰਗਾਲੀ ਸਾਹਿਬ, ਸੰਤ ਬਾਬਾ ਦਲੇਰ ਸਿੰਘ ਖੇੜੀ ਵਾਲੇ, ਭਾਈ ਪ੍ਰਗਟ ਸਿੰਘ ਖੇੜੀ, ਭਾਈ ਬਲਜੀਤ ਸਿੰਘ ਖੇੜੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਪੇਸ਼ ਕੀਤੇ ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਈ ਜਥੇਬੰਦੀਆਂ ਨੇ ਮਾਲੀ ਸਹਾਇਤਾ ਦਾ ਐਲਾਨ ਕੀਤਾ । ਸ਼੍ਰੋਮਣੀ ਕਮੇਟੀ ਅਨੁਸਾਰ ਜਸਜੀਤ ਸਿੰਘ ਦੀ ਤਸਵੀਰ ਅਜਾਇਬ ਘਰ ‘ਚ ਲਗਵਾਈ ਜਾਵੇਗੀ । ਜਸਜੀਤ ਸਿੰਘ ਦੇ ਮਾਪਿਆਂ ਦਾ ਤੇ ਜ਼ਖ਼ਮੀਆਂ ਦਾ ਜਥੇਦਾਰ ਅਕਾਲ ਤਖਤ ਵੱਲੋਂ ਸਨਮਾਨ ਵੀ ਕੀਤਾ ਗਿਆ ।

ਅੰਤਿਮ ਅਰਦਾਸ ਮੌਕੇ ਤਸਵੀਰਾਂ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: