Site icon Sikh Siyasat News

ਬਾਪੂ ਤ੍ਰਿਲੋਕ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਦਾ ਇਕੱਠ ਹੋਇਆ, ਖਾਲਿਸਤਾਨ ਜ਼ਿੰਦਾਬਾਦ ਦੇ ਗੂੰਜੇ ਨਾਅਰੇ

ਬਟਾਲਾ (12 ਮਈ, 2015): ਅੱਜ ਭਾਈਸ਼ਹੀਦ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਪੂ ਤਿਰਲੋਕ ਸਿੰਘ ਜੀ ਦੇ ਸਸਕਾਰ ਮੌਕੇ ਹਜਾਰਾਂ ਸੰਗਤਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਸਿਖ ਕੌਮ ਆਪਣੇ ਸੂਰਮਿਆਂ ਉਤੇ ਬੇਅਥਾਹ ਮਾਣ ਕਰਦੀ ਹੈ।ਡੇਰਾ ਬਾਬਾ ਨਾਨਕ ਦੇ ਕੋਲ ਭਾਰਤ-ਪਾਕਿ ਸਰਹੱਦ ਤੇ ਪੈਂਦੇ ਪਿੰਡ ਅਗਵਾਨ ਦੇ ਬਾਹਰ ਸੜਕ ਉਤੇ ਕਾਰਾਂ ਤੇ ਹੋਰ ਸਾਧਨਾਂ ਦੀ ਲੰਮੀ ਲਾਮਡੋਰੀ ਚੱਲ ਰਹੀ ਸੀ ਜਿੰਨਾਂ ਵਿਚ ਦੂਰ ਦੁਰਾਡੇ ਤੋਂ ਗੁਰਮੁਖ ਪਿਆਰੇ ਆਪਣੇ ਕੌਮੀ ਫਰਜ਼ ਦੀ ਪਾਲਣਾ ਲਈ ਆਏ ਹੋਏ ਸਨ।

ਧਾਰਮਿਕ,ਰਾਜਨੀਤਿਕ,ਸਮਾਜਿਕ ਤੇ ਹੋਰ ਖੇਤਰਾਂ ਵਿਚ ਵਿਚਰਦੀਆਂ ਬੇਅੰਤ ਅਹਿਮ ਹਸਤੀਆਂ ਨੇ ਇਸ ਮੌਕੇ ਸ਼ਮੂਲ਼ੀਅਤ ਕੀਤੀ।ਖਾਲਿਸਤਾਨੀ ਧਿਰਾਂ ਵਿਚ ਸਰਗਰਮ ਅਨੇਕਾਂ ਜਥੇਬੰਦੀਆਂ ਤੇ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਉਹ ਸਿੰਘ ਵੀ ਹਾਜਰ ਸਨ ਜਿਹੜੇ ਹਥਿਆਰਬੰਦ ਸੰਘਰਸ਼ ਵਿਚ ਸ਼ਾਨਦਾਰ ਕਾਰਨਾਮੇ ਕਰਕੇ ਚਰਚਾ ਵਿਚ ਰਹੇ ਹਨ।

ਅਕਾਲੀ ਦਲ,ਸ਼੍ਰੋਮਣੀ ਕਮੇਟੀ,ਅਖੰਡ ਕੀਰਤਨੀ ਜਥਾ,ਦਮਦਮੀ ਟਕਸਾਲ ਸਮੇਤ ਸਿਖ ਪੰਥ ਦੇ ਹਰ ਹਿੱਸੇ ਨਾਲ ਸਬੰਧਤ ਸਿੰਘ ਹਾਜਰ ਸਨ।ਬੜੇ ਲੰਮੇ ਅਰਸੇ ਬਾਦ ਐਹੋ ਜਿਹਾ ਇਕੱਠ ਵੇਖਣ ਨੂੰ ਮਿਲਿਆ ਜਿਥੇ ਸਿਖ ਕੌਮ ਦੇ ਹਰ ਰੰਗ ਦੇ ਸਿੱਖ ਇਕੱਠੇ ਹੋਏ।
ਅਰਦਾਸੇ ਮਗਰੋਂ ਜਦ ਬਾਪੂ ਜੀ ਦੀ ਦੇਹ ਨੂੰ ਸਸਕਾਰ ਵਾਲੀ ਜਗਾ ਵੱਲ ਲਿਜਾਇਆ ਗਿਆ ਤਾਂ ਬੜੀ ਸੰਗੀਤਮਈ ਅਵਾਜ਼ ਗੂੰਜ ਵਿਚ ‘ਸਤਨਾਮ-ਵਾਹਿਗੁਰੂ’ਦਾ ਜਾਪ ਹੋ ਰਿਹਾ ਸੀ।ਸਸਕਾਰ ਵਾਲੀ ਜਗਾ ਉਤੇ ‘ਸਿਰੀ ਸਾਹਿਬਾਂ” ਨਾਲ ਸਲਾਮੀ ਮਗਰੋਂ ਜਦ ਅਗਨ ਵਿਖਾਈ ਗਈ ਤਾਂ ਬੰਦੂਕਾਂ ਦੀ ਗੋਲੀਆਂ ਦੀ ਘਨਘੋਰ ਨਾਲ ਵੀ ਸਲਾਮੀ ਦਿਤੀ ਗਈ।
ਇਸ ਮੌਕੇ ਨਾਅਰਿਆਂ-ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ,’ਬੋਲੇ ਸੋ ਨਿਹਾਲ,ਸਤਿ ਸ਼੍ਰੀ ਅਕਾਲ,ਰਾਜ ਕਰੇਗਾ ਖਾਲਸਾ,ਖਾਲਿਸਤਾਨ ਜਿੰਦਾਬਾਦ”।

ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਯਾਦ ਵਿਚ ਪਿੰਡ ਦੇ ਬਾਹਰ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।ਇਥੇ ਸੰਗਤ ਲਈ ਗੁਰੂ ਕੇ ਲੰਗਰ ਦਾ ਇੰਤਜਾਮ ਸੀ।ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਹੋਇਆਂ।ਉਪਰੰਤ ਦੱਸਿਆ ਗਿਆ ਕਿ ਬਾਪੂ ਤਿਰਲੋਕ ਸਿੰਘ ਜੀ ਦੀ ਯਾਦ ਵਿਚ ਸੰਗਤਾਂ 17 ਮਈ ਨੂੰ ਫਿਰ ਜੁੜਨਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version