ਸੰਯੁਕਤ ਰਾਸ਼ਟਰ (31 ਜੁਲਾਈ, 2015): ਭਾਰਤ ਸਰਕਾਰ ਵੱਲੋਂ ਮੁੰਬਈ ‘ਚ ਹੋਏ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਬੀਤੇ ਦਿਨ ਫਾਂਸੀ ਦਿੱਤੇ ਜਾਣ ਬਾਅਦ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ ਨੇ ਮੌਤ ਦੀ ਸਜ਼ਾ iਖ਼ਲਾਫ ਆਪਣਾ ਪੁਰਾਣਾ ਸਟੈਂਡ ਦੁਹਰਾਇਆ ਹੈ ।
ਬਾਨ ਕੀ ਮੂਨ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਫਾਂਸੀ ਬਾਰੇ ਸੰਯੁਕਤ ਰਾਸ਼ਟਰ ਮੁਖੀ ਦੀ ਟਿੱਪਣੀ ਬਾਰੇ ਪੁੱਛਣ ‘ਤੇ ਕਿਹਾ ਕਿ ਜੋ ਹੋਇਆ ਹੈ ਅਸੀਂ ਉਸ ਦਾ ਨੋਟਿਸ ਲਿਆ ਹੈ ।
ਜਨਰਲ ਸਕੱਤਰ ਮੌਤ ਦੀ ਸਜ਼ਾ ਦੇ iਖ਼ਲਾਫ ਹਨ ਤੇ ਉੁਹ ਪਹਿਲਾਂ ਹੀ ਇਸ ਬਾਰੇ ਕਹਿ ਚੁੱਕੇ ਹਨ ਕਿ 21ਵੀਂ ਸਦੀ ‘ਚ ਮੌਤ ਦੀ ਸਜ਼ਾ ਲਈ ਕੋਈ ਸਥਾਨ ਨਹੀਂ ਹੈ ।