ਚੰਡੀਗੜ੍ਹ (19 ਦਸੰਬਰ, 2014) : ਸਿੱਖ ਕੌਮ ਇੱਕ ਐਸੀ ਕੌਮ ਹੈ ਜੋ ਗੁਰੂ ਸਾਹਿਬਾਨਾਂ ਦੇ ਸਮੇੱ ਤੋੱ ਲੈ ਕੇ ਦੂਸਰਿਆਂ ਧਰਮਾਂ ਦੀ ਰੱਖਿਆ ਅਤੇ ਆਣ ਇੱਜਤ ਲਈ ਕੁਰਬਾਨੀਆਂ ਕਰਦੀ ਆਈ ਹੈ। ਪਰ ਸਿੱਖ ਜਦ ਆਪਣੇ ਗੁਰੂ ਦੇ ਸਤਿਕਾਰ ਜਾਂ ਧਾਰਮਿਕ ਅਸਥਾਨਾਂ ਤੇ ਸ਼ਹੀਦਾਂ ਦੇ ਸਤਿਕਾਰ ਦੀ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਅਤਿਵਾਦੀ, ਵੱਖਵਾਦੀ ਨਾਮ ਨਾਲ ਵੱਖਰੇ ਕਾਲ਼ੇ ਕਾਨੂੰਨ ਰਾਹੀੱ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ।ਪਰ ਗੁਰਸਿੱਖ ਗੁਰਬਾਣੀ ਆਸਰੇ ਜੇਲ੍ਹਾਂ ਵਿੱਚ ਉਨ੍ਹਾਂ ਸਜਾਵਾਂ ਨੂੰ ਵੀ ਭੋਗ ਚੁੱਕੇ ਹਨ ਫਿਰ ਵੀ ਉਨ੍ਹਾਂ ਨੂੰ ਛੱਡਿਆ ਨਹੀ ਜਾ ਰਿਹਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿ. ਮੱਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਅੱਜ ਕੇਂਦਰ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਸਿੱਖਾਂ ਲਈ ਭਾਰਤ ਅੰਦਰ ਵੱਖਰੇ ਕਾਲੇ ਕਾਨੂੰਨ ਹਨ ਤੇ ਸਿੱਖਾਂ ਨੂੰ ਆਪਣੇ ਧਰਮ ਦੀ ਗੱਲ ਕਰਨ ਤੇ ਅੱਤਵਾਦੀ ਕਰਾਰ ਦਿਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ੍ਹਾਂ ਚ ਕਈ-ਕਈ ਵਰ੍ਹਿਆਂ ਤੋਂ ਬੰਦ ਸਿੱਖਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਿੱਖ ਕੌਮ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਸ਼ਹੀਦ ਕੌਮ ਦਾ ਸਰਮਾਇਆ ਹਨ। ਗੁਰੂ ਕਾਲ ਤੋੱ ਲੈ ਕੇ ਵਰਤਮਾਨ ਸਮੇੱ ਤੱਕ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਬੇਹੱਦ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਹਨ। ਪਰ ਅਫਸੋਸ ਹੈ ਕਿ ਜਿੰਨ੍ਹਾਂ ਲੋਕਾਂ ਨੇ 1984 ਵਿੱਚ ਸਿੱਖ ਗੁਰਧਾਮਾਂ ‘ਤੇ ਹਮਲਾ ਕਰਕੇ ਉਦੋਂ ਘੱਟ ਨਹੀਂ ਗੁਜ਼ਾਰੀ, ਉਹ ਲੋਕ ਅੱਜ ਵੀ ਗੁਰਧਾਮਾਂ ਦ ੀ ਰੱਖਿਆ ਕਰਨ ਵਾਲੇ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਰੱਖਣ ਵਾਲੇ ਸ਼ਹੀਦਾਂ ਦੇ ਉਲਟ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੂੰ ਲੋਕਾਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀੱ ਕਰੇਗੀ।