ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤ ਦੀ ਇਹ ਭਾਵਨਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸ ਮਸਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਮਈ 2022 ਨੂੰ ਇਕ ਇਕੱਤਰਤਾ ਸੱਦੀ ਗਈ ਹੈ। ਬਾਦਲ ਦਲ ਵਲੋਂ ਲੰਘੇ 25 ਸਾਲਾਂ ਵਿਚੋਂ 15 ਸਾਲ ਪੰਜਾਬ ਉੱਤੇ ਰਾਜ ਕੀਤਾ ਗਿਆ ਪਰ ਇਸ ਦੌਰਾਨ ਉਹਨਾ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਤਰੱਦਦ ਨਹੀਂ ਕੀਤੇ ਸਗੋਂ ਬੰਦੀ ਸਿੰਘ ਦੇ ਮਸਲੇ ਨੂੰ ਆਪਣੀ ਦਿੱਲੀ ਦਰਬਾਰ ਸਾਹਮਣੇ ਸਿਆਸੀ ਹੈਸੀਅਤ ਬਰਕਰਾਰ ਰੱਖਣ ਲਈ ਹੀ ਵਰਤਿਆ ਹੈ। ਸ਼੍ਰੋ.ਗੁ.ਪ੍ਰ.ਕ. ਬੀਤੇ ਦਹਾਕਿਆਂ ਤੋਂ ਬਾਦਲ ਦਲ ਦੇ ਪ੍ਰਬੰਧ ਹੇਠ ਹੈ। ਅਜਿਹੇ ਵਿਚ ਬਾਦਲਾਂ ਦੇ ਕਾਰਿਆਂ ਕਰਕੇ ਇਸ ਸੰਸਥਾ ਦੀ ਸਾਖ ਨੂੰ ਵੱਡੀ ਪੱਧਰ ਉੱਤੇ ਖੋਰਾ ਲੱਗਾ ਹੈ। ਅੱਜ ਸਥਿਤੀ ਇਹ ਹੈ ਕਿ ਸ਼੍ਰੋ.ਗੁ.ਪ੍ਰ.ਕ. ਦੇ ਸੱਦੇ ਉੱਤੇ ਤਾਂ ਸਿੱਖ ਅਤੇ ਪੰਥਕ ਜਥੇਬੰਦੀਆਂ ਵਿਚੋਂ ਬਹੁਤਾਤ ਇਕੱਤਰਤਾ ਵਿਚ ਵੀ ਸ਼ਾਇਦ ਨਾ ਜਾਣ। ਇਸ ਲਈ ਇਹ ਵਿਚਾਰਨਾ ਜਰੂਰੀ ਹੋ ਜਾਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੀ ਪੈਰਵੀ ਕਮੇਟੀ ਕਿਵੇਂ ਬਣੇ? ਭਾਈ ਮਨਧੀਰ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਇਸ ਸੰਬੰਧੀ ਸਿੱਖ ਸੰਗਤ ਦੇ ਸਨਮੁਖ ਪੇਸ਼ ਕੀਤੇ ਗਏ ਸੁਝਾਅ ਆਪ ਸਭ ਨਾਲ ਇਥੇ ਸਾਂਝੇ ਕੀਤੇ ਜਾ ਰਹੇ ਹਨ। ਆਪ ਸੁਣੋਂ ਅਤੇ ਹਰੋਨਾਂ ਨਾਲ ਸਾਂਝੇ ਕਰੋ।