ਕੋਠਾ ਗੁਰੂ, ਹਿਮਾਚਲ ਪ੍ਰਦੇਸ਼ ਵਿਖੇ ਨਵੰਬਰ 1984 ਦੌਰਾਨ ਹਮਲਾਵਰ ਭੀੜਾਂ ਨੇ ਹਮਲਾ ਕਰ ਕੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਦਲੀਪ ਸਿੰਘ ਇਕੱਲੇ ਸਨ। ਉਹਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿਰ ਉੱਤੇ ਚੁੱਕ ਕੇ ਬਾਰੀ ਵਿਚੋਂ ਛਾਲ ਮਾਰ ਦਿੱਤੀ ਅਤੇ ਜੰਗਲ ਵਿਚ ਚਲੇ ਗਏ। ਭਾਈ ਦਲੀਪ ਸਿੰਘ ਨੇ ਕਈ ਦਿਨ ਘਣੇ ਜੰਗਲ ਵਿਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਨਹੀਂ ਹੋਣ ਦਿੱਤੀ। ਸਿੱਖ ਨਸਲਕੁਸ਼ੀ 1984 ਦੇ 40 ਸਾਲਾਂ ਮੌਕੇ ਸਿੱਖ ਸਿਆਸਤ ਵੱਲੋਂ ਭਾਈ ਦਲੀਪ ਸਿੰਘ ਨਾਲ ਕੀਤੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।