Site icon Sikh Siyasat News

ਨਵੰਬਰ 1984 ਦੇ ਬਿਖੜੇ ਸਮਿਆਂ ‘ਚ ਸਿੱਖਾਂ ਵੱਲੋਂ ਵਿਖਾਈ ਬਹਾਦਰੀ ਅਤੇ ਚੜ੍ਹਦੀਕਲਾ ਦੀਆਂ ਅਣਸੁਣੀਆਂ ਸਾਖੀਆਂ

ਨਵੰਬਰ 1984 ਦੀ ਗੱਲ ਕਰਨ ਲੱਗਿਆਂ ਅਕਸਰ ਇਸ ਦੌਰਾਨ ਹੋਏ ਨੁਕਸਾਨ ਤੇ ਜ਼ੁਲਮ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਬਿਖੜੇ ਸਮੇਂ ਦੌਰਾਨ ਸਿੱਖਾਂ ਵੱਲੋਂ ਵਿਖਾਈ ਬਹਾਦਰੀ ਅਤੇ ਚੜ੍ਹਦੀਕਲਾ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਇੰਡੀਆ ਭਰ ਵਿਚੋਂ ਖੁਰਾ-ਖੋਜ ਕਰਨ ਵਾਲੇ ਨੌਜਵਾਨ ਖੋਜੀ ਤੇ ਲੇਖਕ ਸ. ਗੁਰਜੰਟ ਸਿੰਘ ਬੱਲ ਨੇ 18 ਨਵੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਹੋਏ ਇਸ ਸੈਮੀਨਾਰ ਦੌਰਾਨ ਨਵੰਬਰ 1984 ਵੇਲੇ ਸਿੱਖਾਂ ਵੱਲੋਂ ਵਿਖਾਈ ਬਹਾਦਰੀ ਤੇ ਚੜ੍ਹਦੀਕਲਾ ਦੀਆਂ ਉਹ ਸਾਖੀਆਂ ਸਾਂਝੀਆਂ ਕੀਤੀਆਂ ਜਿਹੜੀਆਂ ਸ਼ਾਇਦ ਹੀ ਪਹਿਲਾਂ ਕਦੇ ਕਿਸੇ ਨੇ ਸੁਣਿਆਂ ਹੋਣ। ਇਹ ਵਖਿਆਨ ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version