ਵਿਦੇਸ਼

ਸਿੱਖ ਰਾਜ ਨਾਲ ਸਬੰਧਤ ਪ੍ਰਦਰਸ਼ਨੀ 17 ਦਸੰਬਰ ਨੂੰ ਮੈਲਬੌਰਨ (ਆਸਟ੍ਰੇਲੀਆ) ਵਿਖੇ

By ਸਿੱਖ ਸਿਆਸਤ ਬਿਊਰੋ

December 05, 2016

ਮੈਲਬੌਰਨ: ਸਿੱਖ ਪਛਾਣ ਦੇ ਸਬੰਧ ‘ਚ ਜਾਗਰੂਕਤਾ ਲਿਆਉਣ, ਸਿੱਖ ਇਤਿਹਾਸ ਅਤੇ ਕਦਰਾਂ ਕੀਮਤਾਂ ਬਾਰੇ ਦੱਸਣ ਲਈ ਮੈਲਬੌਰਨ ਸ਼ਹਿਰ ‘ਚ 17 ਤੋਂ 20 ਦਸੰਬਰ 2016, ਤਕ ਸਿੱਖ ਰਾਜ ਨਾਲ ਸਬੰਧਤ ਪ੍ਰਦਰਸ਼ਨੀ ਲਾਈ ਜਾ ਰਹੀ ਹੈ।

ਇਹ ਪ੍ਰਦਰਸ਼ਨੀ ਡ੍ਰਿਲ ਹਾਲ, ਮਲਟੀਕਲਚਰਲ ਹੱਬ, 26 ਥੈਰੀ ਸਟਰੀਟ ਮੈਲਬੌਰਨ ਵਿਖੇ 17 ਦਸੰਬਰ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦਾ ਉਦਘਾਟਨ ਵਿਕਟੋਰੀਅਨ ਮਲਟੀਕਲਚਰਲ ਮੰਤਰੀ ਰੌਬਿਨ ਸਕੌਟ ਅਤੇ ਸਾਰੇ ਪ੍ਰਮੁੱਖ ਸਿਆਸੀ ਦਲਾਂ ਦੇ ਸੰਸਦਾਂ ਦੀ ਮੌਜੂਦਗੀ ‘ਚ ਹੋਵੇਗਾ।

ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਇਨਕਾਰਪੋਰੇਟ ਦੇ ਜਨਰਲ ਸਕੱਤਰ ਹਰਕੀਰਤ ਸਿੰਘ ਨੇ ਕਿਹਾ ਕਿ ਅਸੀਂ ਖਾਲਸਾ ਰਾਜ ਦੀ ਮਹਾਨਤਾ ਅਤੇ ਸਿੱਖ ਰਾਜ ਦੀਆਂ ਪ੍ਰਾਪਤੀਆਂ ਪ੍ਰਤੀ ਸੰਗਤਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੁੰਦੇ ਹਾਂ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: The Sikh Empire Exhibition in Melbourne from 17th December …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: