September 14, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਇੰਡੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਡਾਟਾ ਗੁਮਨਾਮਤਾ ਲਈ ਹਦਾਇਤਾਂ ਨੂੰ ਜਨਤਕ ਰਾਏ ਜਾਣਨ ਲਈ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਦੇ ਬਿਜਾਲ-ਟਿਕਾਣੇ (ਵੈੱਬਸਾਈਟ) ਉੱਤੇ ਪਾਉਣ ਤੋਂ ਤਕਰੀਬਨ ਇਕ ਹਫਤੇ ਬਾਅਦ ਅਚਾਨਕ ਹੀ ਹਟਾ ਦਿੱਤਾ। ਕਈ ਸਮਾਜਿਕ ਜਥੇਬੰਦੀਆਂ ਵਲੋਂ ਇਸ ਅਚਾਨਕ ਕੀਤੀ ਗਈ ਇਸ ਕਾਰਵਾਈ ਵਾਸਤੇ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਸਰਕਾਰ ਲੋਕ ਰਾਏ ਨੂੰ ਜਾਨਣ ਦੇ ਅਮਲ ਤੋਂ ਮੁਨਕਰ ਹੋ ਰਹੀ ਹੈ। ਦੂਜੇ ਪਾਸੇ ਆਈ. ਟੀ. ਵਜਾਰਤ ਦੇ ਸੂਤਰਾਂ ਨੇ ਕਿਹਾ ਹੈ ਕਿ ਇਹ ਦਸਤਾਵੇਜ ਇਸ ਲਈ ਹਟਾਇਆ ਗਿਆ ਹੈ ਕਿ ਪਹਿਲਾਂ ਇਸ ਦਾ ਮੁਲਾਂਕਣ ਮੰਤਰੀ ਪੱਧਰ ਉੱਤੇ ਕੀਤਾ ਜਾ ਸਕੇ।
Related Topics: center government, Data Privacy Guidelines