ਠੰਡੇ ਬੁਰਜ਼ ਨੂੰ ਪੁਰਾਤਨ ਦਿੱਖ ਦੇਣ ਦਾ ਕੰਮ ਜ਼ੋਰਾਂ 'ਤੇ

ਸਿੱਖ ਖਬਰਾਂ

ਠੰਡੇ ਬੁਰਜ਼ ਨੂੰ ਪੁਰਾਤਨ ਦਿੱਖ ਦੇਣ ਦਾ ਕੰਮ ਜ਼ੋਰਾਂ ‘ਤੇ

By ਸਿੱਖ ਸਿਆਸਤ ਬਿਊਰੋ

June 20, 2015

ਫ਼ਤਹਿਗੜ੍ਹ ਸਾਹਿਬ (19 ਜੂਨ , 2015): ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਠੰਡਾ ਬੁਰਜ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਦਾ ਨੀਂਹ ਪੱਥਰ 13 ਫਰਵਰੀ 2014 ਨੂੰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ।

ਇਸ ਮੌਕੇ ਇਹ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਸੀ ਅਤੇ ਜਿਸ ਨੂੰ ਫ਼ਤਹਿਗੜ੍ਹ ਸਾਹਿਬ ਡੇਰੇ ਦੇ ਇੰਚਾਰਜ ਬਾਬਾ ਗੁਲਜ਼ਾਰ ਸਿੰਘ ਤੇ ਬਾਬਾ ਪਾਲੀ ਕਰਵਾ ਰਹੇ ਹਨ। ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ, ਦੀ ਲਾਸਾਨੀ ਸ਼ਹਾਦਤ ਦੀ ਗਵਾਹੀ ਭਰਦੇ ਠੰਢੇ ਬੁਰਜ ਦੀ ਪੁਰਾਤਨ ਦਿੱਖ ਕਾਰ ਸੇਵਾ ਤਕਰੀਬਨ 8 ਮਹੀਨੇ ਪਹਿਲਾਂ ਬੰਦ ਹੀ ਪਈ ਰਹੀ ਪਰੰਤੂ ਅਕਤੂਬਰ 2014 ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਜੋ ਅੱਜ ਤੱਕ ਲਗਾਤਾਰ ਚੱਲ ਰਹੀ ਹੈ।

ਪਹਿਲਾਂ ਮੌਜੂਦਾ ਇਮਾਰਤ ਗੁਰਦੁਆਰਾ ਠੰਡਾ ਬੁਰਜ ਦੇ ਚਾਰੇ ਪਾਸੇ ਛੋਟੀ ਇੱਟ ਦੀ ਚਿਣਾਈ ਕਰਾ ਕੇ ਪੁਰਾਤਨ ਦਿੱਖ ਬਹਾਲ ਕੀਤੀ ਗਈ ਹੈ। ਹੁਣ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀਆਂ 2 ਬੁਰਜੀਆਂ ਨੂੰ ਅੰਦਰੋਂ ਬਾਹਰੋਂ ਪੁਰਾਤਨ ਦਿੱਖ ਦਿੱਤੀ ਜਾ ਰਹੀ ਹੈ। ਇੱਕ ਨਵੀਂ ਪੌੜੀ ਜੋ ਮਾਤਾ ਗੁਜਰੀ ਲੰਗਰ ਦੇ ਵਿਹੜੇ ਵਿੱਚ ਉੱਤਰਦੀ ਹੈ ਵੀ ਬਣਾਈ ਗਈ ਹੈ।

ਤਕਰੀਬਨ 10 ਮਿਸਤਰੀ ਇਸ ਪੁਰਾਤਨ ਦਿੱਖ ਨੂੰ ਬਹਾਲ ਕਰਨ ਵਿੱਚ ਰੋਜ਼ਾਨਾ ਆਪਣਾ ਯੋਗਦਾਨ ਪਾ ਰਹੇ ਹਨ। ਰੋਜ਼ਾਨਾ ਚੱਲ ਰਹੇ ਇਸ ਕਾਰ ਸੇਵਾ ਦੇ ਆਉਂਦੇ ਸ਼ਹੀਦੀ ਜੋੜ ਮੇਲ ਦਸੰਬਰ 2015 ਤੱਕ ਪੂਰੇ ਹੋਣ ਦੀ ਸੰਭਾਵਨਾ ਹੈ। ਇਸ ਕਾਰ ਸੇਵਾ ਵਿੱਚ ਸੰਗਤਾਂ ਆਪਣਾ ਯੋਗਦਾਨ ਪਾ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: