Site icon Sikh Siyasat News

ਫਰਾਂਸ ਵਿੱਚ ਵੱਡਾ ਅੱਤਵਾਦੀ ਹਮਲਾ; ਸੈਂਕੜੇ ਲੌਕਾਂ ਦੀ ਮੌਤ ਦਾ ਖਦਸ਼ਾ

ਪੈਰਿਸ: ਫਰਾਂਸ ਦੇ ਪੈਰਿਸ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਅੱਤਵਾਦੀ ਹਮਲਿਆਂ ਵਿੱਚ ਸੈਂਕੜੇ ਲੌਕਾਂ ਦੀ ਮੌਤ ਹੋਣ ਦੀ ਖਬਰ ਹੈ।ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਫ੍ਰੇਨਕੋਇਸ ਹੋਲੈਂਡ ਵੱਲੋਂ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਮੁਲਕ ਦੀਆਂ ਸਰਹੱਦਾਂ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਹਾਲ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਰਹੇ ਸੁਰੱਖਿਆ ਕਰਮੀ

ਪੈਰਿਸ ਦੇ ਬੈਟਾਕਲੈਨ ਹਾਲ ਵਿੱਚ 100 ਦੇ ਕਰੀਬ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਖਬਰ ਅਨੁਸਾਰ ਦੋ ਬੰਦੂਕਧਾਰੀਆਂ ਵੱਲੋਂ ਹਾਲ ਵਿੱਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸ ਨਾਲ ਬਹੁਤ ਲੌਕਾਂ ਦੀ ਮੌਤ ਹੋ ਗਈ ਤੇ ਅਨੇਕਾਂ ਜਖਮੀ ਹੋ ਗਏ।

ਅੱਤਵਾਦੀ ਹਮਲੇ ਦੇ ਚਲਦਿਆਂ ਤੈਨਾਤ ਸੁਰੱਖਿਆ ਕਰਮੀ

ਇਸ ਦੇ ਨਾਲ ਹੀ ਲੀ ਪੇਟਿਟ ਕੈਮਬੋਜ ਅਤੇ ਲੀ ਕੈਰੀਲੋਨ ਹੋਟਲਾਂ ਵਿੱਚ ਵੀ ਅੱਤਵਾਦੀ ਹਮਲੇ ਕਾਰਨ ਕਈ ਮੌਤਾਂ ਹੋਣ ਦੀ ਖਬਰ ਆ ਰਹੀ ਹੈ।

ਲੇਸ ਹੈਲੇਸ ਸ਼ੋਪਿੰਗ ਸੈਂਟਰ ਵਿੱਚ ਵੀ ਗੋਲੀਬਾਰੀ ਦੀਆਂ ਖਬਰਾਂ ਹਨ।

ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਜਾ ਰਿਹਾ ਹੈ

ਇਨ੍ਹਾਂ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਔਬਾਮਾ ਨੇ ਨਿੰਦਾ ਕਰਦੇ ਹੋਏ ਕਿਹਾ ਕਿ “ਇਹ ਹਮਲੇ ਨਿਰਦੋਸ਼ ਆਮ ਨਾਗਰਿਕਾਂ ਵਿੱਚ ਦਹਿਸ਼ਤ ਪਾਉਣ ਲਈ ਕੀਤੇ ਜਾ ਰਹੇ ਹਨ”।

ਯੂ.ਕੇ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ “ਉਨ੍ਹਾਂ ਨੂੰ ਇਸ ਘਟਨਾ ਦਾ ਬੜਾ ਦੁੱਖ ਹੈ ਤੇ ਉਹ ਫਰਾਂਸ ਦੀ ਹਰ ਕਿਸਮ ਦੀ ਮਦਦ ਕਰਨ ਲਈ ਤਿਆਰ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version