ਜੰਮੂ 'ਚ ਬੇਕਾਬੂ ਹੋਈ ਭੀੜ ਵਲੋਂ ਕਈਂ ਥਾਈਂ ਹਿੰਸਕ ਵਿਹਾਰ ਕੀਤਾ ਗਿਆ ਅਤੇ ਫਿਰਕੂ ਤਰਜਾਂ 'ਤੇ ਪੁਲਵਾਮਾ ਹਮਲੇ ਦਾ ਬਦਲਾ ਲੈਣ ਦੇ ਨਾਅਰੇ ਲਾਏ ਗਏ।

ਸਿੱਖ ਖਬਰਾਂ

ਜੰਮੂ ‘ਚ ਵਿਗੜਿਆ ਮਹੌਲ, ਭੀੜ ਹੋਈ ਹਿੰਸਕ,ਫਿਰਕੂ ਤਰਜ ‘ਤੇ ਬਦਲਾ ਲੈਣ ਦੇ ਨਾਅਰੇ ਲੱਗੇ

By ਸਿੱਖ ਸਿਆਸਤ ਬਿਊਰੋ

February 15, 2019

ਚੰਡੀਗੜ੍ਹ: ਬੀਤੇ ਕੱਲ੍ਹ ਅਵੰਤੀਪੋਰਾ(ਨੇੜੇ ਪੁਲਵਾਮਾ) ਵਿਖੇ ਭਾਰਤੀ ਫੌਜੀਆਂ ਤੇ ਹੋਏ ਘਾਤਕ ਹਮਲੇ,ਜਿਸ ਵਿਚ 40 ਜਣਿਆਂ ਦੀ ਮੌਤ ਹੋ ਗਈ, ਮਗਰੋਂ ਜੰਮੂ ‘ਚ ਕਈਂ ਥਾਈਂ ਹਾਲਾਤ ਵਿਗੜ ਰਹੇ ਹਨ।

ਜੰਮੂ ਦੇ ਇਲਾਕੇ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਵਲੋਂ ਪਾਕਿਸਤਾਨ ਵਿਰੋਧੀ ਨਾਅਰੇ ਲਾਉਂਦਿਆਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।

ਖਬਰਖਾਨੇ ਅਨੁਸਾਰ ਬੇਕਾਬੂ ਹੋਈ ਭੀੜ ਵਲੋਂ ਕਈਂ ਹਿੰਸਕ ਵਾਰਦਾਤਾਂ ਵੀ ਕੀਤੀਆਂ ਜਾ ਰਹੀਆਂ ਜਿਸ ਕਰਕੇ ਚੋਣਵੇਂ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਭੀੜ ਅਤੇ ਗੁੱਜਰ ਨਗਰ ਦੇ ਇਲਾਕੇ ਦੇ ਮੁਸਲਮਾਨਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਜਿੱਥੇ ਕਿ ਭੀੜ ਵਲੋਂ ਕਈਂ ਇਮਾਰਤਾਂ ਅਤੇ ਵਾਹਨਾਂ ਤੇ ਪੱਥਰਬਾਜੀ ਕੀਤੀ ਗਈ।

ਭਾਰਤੀ ਫੌਜੀਆਂ ‘ਤੇ ਹੋਏ ਹਮਲੇ ਮਗਰੋਂ ਭੀੜ ਵਲੋਂ ਫਿਰਕੂ ਤਰਜਾਂ ਤੇ ਬਦਲਾ ਲੈਣ ਦੇ ਨਾਅਰੇ ਲਾਏ ਗਏ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਸੜਕਾਂ ਤੇ ਟਾਇਰਾਂ ਨੂੰ ਅੱਗ ਲਾ ਕੇ ਭਿਆਨਕ ਮਾਹੌਲ ਬਣਾਉਣ ਦੇ ਯਤਨ ਕੀਤੇ ਗਏ। ਭੀੜ ਨੇ ਕਈਂ ਥਾਈ ਪ੍ਰਸ਼ਾਸਕੀ ਰੋਕਾਂ ਦੀ ਉਲੰਘਣਾ ਵੀ ਕੀਤੀ, ਹਾਲਾਂਕਿ ਇਸ ਵੇਲੇ ਤੀਕ ਕੋਈ ਵੱਡੀ ਹਿੰਸਕ ਘਟਨਾ ਨਹੀ ਵਾਪਰੀ।

ਜੰਮੂ ਦੇ ਡੀਸੀ ਰਮੇਸ਼ ਕੁਮਾਰ ਨੇ ਦੱਸਿਆ ਕਿ “ਅਸੀਂ ਸੁਰੱਖਿਆਂ ਪ੍ਰਬੰਧਾਂ ਨੂੰ ਵੇਖਦੇ ਹੋਏ ਜੰਮੂ ਸ਼ਹਿਰ ‘ਚ ਕਰਫਿਊ ਲਾ ਦਿੱਤਾ ਹੈ”।

ਕਸ਼ਮੀਰੀ ਰਾਜਨਤਿਕ ਆਗੂ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਵਲੋਂ ਭੀੜ ਦੇ ਇਸ ਰਵੱਈਏ ਦੀ ਨਿੰਦਿਆ ਕੀਤੀ ਗਈ ਹੈ।

Distressed to hear about miscreants in Jammu trying to take advantage of the situation by inciting tension. Guv adm should have preempted this by securing minority dominated areas. Have spoken to IG Jammu to deploy additional security.

— Mehbooba Mufti (@MehboobaMufti) February 15, 2019

Kashmiris/Muslims in Jammu didn’t attack our CRPF jawans yesterday, terrorists did. This violence is a convenient tool by some to shift the blame. Let’s unite against terror let’s not allow terror to divide us.

— Omar Abdullah (@OmarAbdullah) February 15, 2019

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: