Site icon Sikh Siyasat News

ਤਖਤ ਹਜ਼ੂਰ ਸਾਹਿਬ ਬੋਰਡ ਦੇ ਚੇਅਰਮੈਨ ਤਾਰਾ ਸਿੰਘ ਨੇ ਅਸਤੀਫਾ ਦਿੱਤਾ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਬੋਰਡ ਦੇ ਚੇਅਰਮੈਨ ਤਾਰਾ ਸਿੰਘ ਨੇ ਬੀਤੇ ਦਿਨ ਆਪਣਾ ਅਸਤੀਫਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਸੌਂਪ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਫੜਨਵੀਸ ਨੇ ਇਹ ਅਸਤੀਫਾ ਲੈ ਤਾਂ ਲਿਆ ਹੈ ਪਰ ਤਾਰਾ ਸਿੰਘ ਨੂੰ ਹਾਲੇ ਆਪਣੇ ਅਹੁਦੇ ਤੇ ਕੰਮ ਜਾਰੀ ਰੱਖਣ ਲਈ ਕਿਹਾ ਹੈ।

ਤਾਰਾ ਸਿੰਘ

ਤਾਰਾ ਸਿੰਘ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਉਹ ਪਿਛਲੇ ਤਿੰਨ ਸਾਲ ਤੋ ਬੋਰਡ ਦੇ ਚੇਅਰਮੈਨ ਵਜੋ ਕੰਮ ਕਰ ਰਹੇ ਹਨ, ਬੋਰਡ ਦੇ ਐਕਟ ਮੁਤਾਬਿਕ ਉਹ ਕੇਵਲ ਤਿੰਨ ਸਾਲ ਲਈ ਹੀ ਨਾਮਜਦ ਕੀਤੇ ਗਏ ਸਨ ਤੇ ਉਨ੍ਹਾਂ ਦਾ ਇਹ ਤਿੰਨ ਸਾਲਾਂ ਦਾ ਸਮਾਂ ਪੂਰਾ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੇ ਉਹਨਾਂˆ ਦਾ ਅਸਤੀਫਾ ਤਾˆ ਰਖ ਲਿਆ ਪਰ ਹਾਲੇ ਅਹੁਦੇ ਤੇ ਕੰਮ ਕਰਨ ਲਈ ਕਿਹਾ ਹੈ। ਤਰਕ ਦਿੱਤਾ ਹੈ ਕਿ ਅਗਲੇ ਦੋ ਮਹੀਨੇ ਬਾਅਦ ਬੋਰਡ ਦੀਆˆ ਜਰਨਲ ਚੋਣਾ ਹੋਣ ਜਾ ਰਹੀਆˆ ਹਨ, ਇਸ ਲਈ ਤਾਰਾ ਸਿੰਘ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣ।

ਜਿਕਰਯੋਗ ਹੈ ਕਿ ਤਾਰਾ ਸਿੰਘ ਮੂੰਬਈ ਦੇ ਮੁਲੰਡ ਵਿਧਾਨ ਸਭਾ ਹਲਕੇ ਤੋ ਪਿਛਲੇ 25 ਸਾਲ ਤੋ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਜੋਂ ਚੋਣ ਲਗਾਤਾਰ ਜਿਤਦੇ ਆ ਰਹੇ ਹਨ। ਉਹ ਰੋਜ਼ਮਰਾ ਜਿੰਦਗੀ ਵਿੱਚ ਮੱਥੇ ਤੇ ਸਨਾਤਨੀ ਮਤ ਅਨੁਸਾਰ ਟਿੱਕਾ ਵੀ ਲਗਾਉਂਦੇ ਹਨ ਜਿਸ ਕਾਰਣ ਉਨ੍ਹਾਂ ਦੀ ਨਿਯੁਕਤੀ ਵਲੇ ਸਿੱਖ ਹਲਕਿਆਂ ਵਿੱਚ ਕਾਫੀ ਅਵਾਜ ਉਠੀ ਸੀ ਕਿ ਇਹ ਗੈਰ ਸਿਧਾਂਤਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version