ਅੰਬਾਲਾ: ਟਾਡਾ ਦੇ ਇਕ ਪੁਰਾਣੇ ਕੇਸ ਵਿਚ ਅੰਬਾਲਾ ਜੇਲ੍ਹ ਵਿਚ ਬੰਦ ਟਾਕਿੰਗ ਪੰਜਾਬ ਦੇ ਪੱਤਰਕਾਰ ਸੁਰਿੰਦਰ ਸਿੰਘ ਦੀ ਅੰਬਾਲਾ ਕੋਰਟ ਵਿਚ 22 ਜੂਨ ਨੂੰ ਪੇਸ਼ੀ ਸੀ, ਪੇਸ਼ੀ ਦੌਰਾਨ ਉਨ੍ਹਾਂ ਵਲੋਂ ਐਡਵੋਕੇਟ ਬਲਵੀਰ ਸਿੰਘ ਸੈਣੀ ਪੇਸ਼ ਹੋਏ।
ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ‘ਤੇ 1988 ਵਿਚ ਗੂਹਲਾ ਚੀਕਾ ਥਾਣੇ ਵਿਚ 307, 506 ਅਧੀਨ ਕੇਸ ਦਰਜ ਹੋਇਆ ਸੀ। ਸੁਰਿੰਦਰ ਸਿੰਘ ਨੇ 17 ਅਕਤੂਬਰ, 2015 ਨੂੰ ਅੰਬਾਲਾ ਦੀ ਜ਼ਿਲ੍ਹਾ ਅਦਾਤਲ ਵਿਚ ਆਤਮ ਸਮਰਪਣ ਕੀਤਾ ਸੀ। ਕੇਸ ਦੀ ਅਗਲੀ ਤਰੀਕ 7 ਜੁਲਾਈ ਪੈ ਗਈ ਹੈ।
ਸਿੱਖ ਸਿਆਸਤ ਨਿਊਜ਼ ਵਲੋਂ ਕੁਝ ਸਮਾਂ ਪਹਿਲਾਂ ਸੁਰਿੰਦਰ ਸਿੰਘ ਪੱਤਰਕਾਰ ਦੇ ਕੇਸ ਸਬੰਧੀ ਹਾਈ ਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਗਈ ਸੀ।