ਪੱਤਰਕਾਰ ਸੁਰਿੰਦਰ ਸਿੰਘ (ਬੋਲਦਾ ਪੰਜਾਬ) ਵਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜੋ ਕਿ ਗਲੋਬਰ ਪੰਜਾਬ ਚੈਨਲ 'ਤੇ ਜਾਰੀ ਕੀਤੀ ਗਈ। ਬਰਤਾਨੀਅਤ ਦੇ ਬਸਤੀਵਾਦੀ ਰਾਜ ਦੇ ਖਿਲਾਫ ਅਤੇ ਖ਼ਾਲਸਾ ਰਾਜ ਦੀ ਆਜ਼ਾਦੀ ਲਈ ਸਿੱਖ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ 'ਚ ਹੋਈ ਇਸ ਗੱਲਬਾਤ 'ਚ ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ 'ਤੇ ਚਾਨਣਾ ਪਾਇਆ ਗਿਆ। ਭਾਈ ਮਹਾਰਾਜ ਸਿੰਘ ਨੂੰ 9 ਜੂਨ, 1850 ਨੂੰ ਹਾਰਬਰ ਪੁਆਇੰਟ, ਸਿੰਗਾਪੁਰ ਪਹੁੰਚੇ ਸਨ।
ਪੱਤਰਕਾਰ ਸੁਰਿੰਦਰ ਸਿੰਘ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਸਿੱਖ ਸਿਆਸਤ ਨਿਊਜ਼ () ਨੂੰ ਫੋਨ 'ਤੇ ਦੱਸਿਆ ਕਿ 7 ਸਤੰਬਰ ਨੂੰ ਸੁਰਿੰਦਰ ਸਿੰਘ ਨੂੰ ਅੰਬਾਲਾ ਦੀ ਟਾਡਾ ਅਦਾਲਤ ਵਿਚ ਐਡੀਸ਼ਨਲ ਸੈਸ਼ਨ ਜੱਜ ਰਾਕੇਸ਼ ਸਿੰਘ ਨੇ ਬਰੀ ਕਰ ਦਿੱਤਾ ਹੈ।
ਟਾਡਾ ਦੇ ਇਕ ਪੁਰਾਣੇ ਕੇਸ ਵਿਚ ਅੰਬਾਲਾ ਜੇਲ੍ਹ ਵਿਚ ਬੰਦ ਟਾਕਿੰਗ ਪੰਜਾਬ ਦੇ ਪੱਤਰਕਾਰ ਸੁਰਿੰਦਰ ਸਿੰਘ ਦੀ ਅੰਬਾਲਾ ਕੋਰਟ ਵਿਚ 22 ਜੂਨ ਨੂੰ ਪੇਸ਼ੀ ਸੀ, ਪੇਸ਼ੀ ਦੌਰਾਨ ਉਨ੍ਹਾਂ ਵਲੋਂ ਐਡਵੋਕੇਟ ਬਲਵੀਰ ਸਿੰਘ ਸੈਣੀ ਪੇਸ਼ ਹੋਏ।