ਸਾਖੀ ਇਕ ਸਿੱਖ ਲਈ ਜੀਵਨ ਨਿਰਬਾਹ ਹੈ, ਹਿਰਦਿਆਂ ਦੀ ਅਨੰਦਤਾ, ਨਿਰਭਉ ਅਤੇ ਨਿਰਵੈਰਤਾ ਹੈ। ਸਾਖੀ ਇਕ ਸਿੱਖ ਦੀ ਸ਼ਖ਼ਸੀਅਤ ਉਸਾਰੀ ਦਾ ਅੰਗ ਹੈ, ਸਾਖੀ ਸਾਡੀਆਂ ਕੁਲਾਂ ਲਈ ਮਹਿਫੂਜ਼ ਧਰਾਤਲ ਹੈ
ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ
ਗੁਰ ਸਿੱਖੀ ਇਕ ਕਿਰਤ ਹੈ, ਕਰਨੀ ਹੈ, ਰਹਿਣੀ ਹੈ- “ਰਹਿਣੀ ਰਹੈ ਸੋਈ ਸਿਖ ਮੇਰਾ”। ਸਿੱਖੀ ਕੋਈ ਮਜ਼੍ਹਬੀ ਫ਼ਿਰਕਾਬੰਦੀ ਨਹੀਂ, ਪਿਆਰ ਦੀ ਬਰਾਦਰੀ ਹੈ, ਸੇਵਾ ਦਾ ਜੱਥਾ ਹੈ, ਰੱਬ ਦੀ ਬਾਣੀ ਦੀ ਮੂਰਤ ਹੈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਇਹ ਧਰਮ ਦੀ ਬਾਦਸ਼ਾਹੀ ਹੈ। ਇਹ ਗੁਰੂ ਦਾ ਪਿਆਰ ਹੈ; ਅਖੰਡ ਬਲਨ ਵਾਲੀ ਪਿਆਰ-ਜੋਤ ਹੈ।
ਗੂਰੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਸਟਰੇਲੀਆ 'ਚ ਚੱਲ ਲਹੇ ਲੜੀਵਾਰ ਸਮਾਗਮਾਂ ਤਹਿਤ ਬੀਬੀਆਂ ਲਈ ਖਾਸ ਸਮਾਗਮ 'ਜਿਤੁ ਜੰਮਿਹ ਰਾਜਾਨ' ਕਰਵਾਇਆ ਗਿਆ ਜਿਸ 'ਚ ਸਿੱਖ ਇਤਿਹਾਸ ਖਾਸਕਰ ਗੁਰੂ ਨਾਨਕ ਸਾਹਿਬ ਦੀਆਂ ਬੀਬੀਆਂ ਪ੍ਰਤੀ ਸਿੱਖਿਆਵਾਂ ਨੂੰ ਕੇਂਦਰ 'ਚ ਰੱਖ ਕੇ ਗੱਲਬਾਤ ਕੀਤੀ ਗਈ।
ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਧਰਮ ਯੁੱਧ ਮੋਰਚੇ ਬਾਰੇ ਇਕ ਵਿਚਾਰ ਚਰਚਾ ਸੁਭਾਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਪਹਿਲਾਂ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵਾਣ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ, ਜਿਸ ਦੀ ਨਕਲ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਕੋਲ ਰੱਖਦੇ ਸਨ, ਦੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਈ ਮਨਧੀਰ ਸਿੰਘ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸਤਕ ਅਤੇ ਮੌਜੁਦਾ ਸਮੇਂ ਲਈ ਮਹੱਤਵ ਉਜਾਗਰ ਕੀਤਾ।
ਵਿਚਾਰ ਮੰਚ ਸੰਵਾਵ ਵੱਲੋਂ "ਕਿਰਤ ਅਤੇ ਪਰਵਾਸ" ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਮਿਤੀ 25 ਅਗਸਤ, 2019 ਦਿਨ ਐਤਵਾਰ ਨੂੰ ਗੁਰਦੁਆਰਾ ਗੜ੍ਹੀ ਭੰਖੌਰਾ ਸਾਹਿਬ, ਬਲਾਕ ਮਜਾਰੀ, ਨੇੜੇ ਨਵਾਂ ਚੰਡੀਗੜ੍ਹ, ਪੰਜਾਬ ਵਿਖੇ ਕਰਵਾਈ ਗਈ।
ਸਰਦਾਰਨੀ ਸਦਾ ਕੌਰ ਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਇਕਲੌਤੀ ਬੱਚੀ ਬੀਬੀ ਮਹਿਤਾਬ ਕੌਰ ਜੀ ਦੀ ਮੰਗਣੀ ਸਰਦਾਰ ਮਹਾਂ ਸਿੰਘ ਸੂਕ੍ਰਚਕੀਆ ਦੇ ਸਪੁੱਤਰ ਕਾਕਾ ਰਣਜੀਤ ਸਿੰਘ ਨਾਲ ਕਰ ਦਿੱਤੀ। ਇਸ ਕਾਰਜ ਦੇ ਕਰਨ ਨਾਲ ਸਰਦਾਰਨੀ ਸਦਾ ਕੌਰ ਜੀ ਦੀ ਦੂਰਦ੍ਰਿਸ਼ਟੀ ਦੀ ਛਾਪ ਸੌਖੀ ਹੀ ਮਨਾਂ ਪੁਰ ਛਪ ਜਾਂਦੀ ਹੈ ਕਿ ਇਹ ਸਬੰਧ ਅੱਗੇ ਜਾਕੇ ਕਿੱਨਾ ਸਫਲ ਸਾਬਤ ਹੋਇਆ।
ਬਹਾਦਰ ਸਰਦਾਰਨੀ ਸਦਾ ਕੌਰ ਜੀ ਖਾਲਸਾ ਕੌਮ ਦੇ ਸੂਰਮਿਆਂ ਦੀ ਪ੍ਰਫੁੱਲਤ ਫੁਲਵਾੜੀ ਵਿੱਚੋਂ ਇਕ ਉਹ ਮਾਨਯੋਗ ਹਸਤੀ ਹੈ, ਜਿਸ ਪਰ ਸਾਰਾ ਪੰਜਾਬ ਆਮ ਕਰਕੇ ਅਤੇ ਖਾਲਸਾ ਪੰਥ ਖਾਸ ਕਰ ਕੇ ਜਿੰਨ੍ਹਾ ਮਾਣ ਕਰੇ ਥੋੜਾ ਹੈ। ਖਾਲਸਾ ਰਾਜ ਦੇ ਉਸਰਈਆਂ ਵਿੱਚੋਂ, ਜਿਨ੍ਹਾਂ ਇਸ ਮਹਾਨ ਕਾਰਜ ਲਈ ਆਪਣਾ ਸਰਬੰਸ ਸ਼ੇਰਿ ਪੰਜਾਬ ਦੇ ਸਮਰਪਣ ਕਰ ਛੱਡਿਆ ਸੀ, ਇਸ ਮਾਨਯੋਗ ਸਰਦਾਰਨੀ ਦਾ ਨਾਮ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ ਦਾ ਹੱਕਦਾਰ ਹੈ।
ਦਰਿਆ ਦੇ ਇਸ ਖੱਬੇ ਕੰਢੇ ਨਾਲ ਢਾਈ ਕੋਹ ਤਿੰਨ ਕੁ ਮੀਲੂ ਦੀ ਇਕ ਤਕੜੀ ਬਰੇਤੀ (ਦਰਿਆਈ ਮੋਟੀ ਰੇਤ ਦੀ) ਸੀ, ਜਿਸ ਦੀ ਰੇਤ ਜੇਠ ਦੀ ਸਿਖਰ ਦੁਪਹਿਰ ਦੀ ਗਰਮੀ ਨਾਲ ਅੰਗਿਆਰਾਂ ਵਾਂਗ ਭੱਖ ਰਹੀ ਸੀ। ਮਾਨੋ ਇਹ ਤਿੰਨ ਮੀਲ ਚੌੜੀ, ਗਰਮੀ ਨਾਲ ਭੱਖ ਰਹੀ ਲੋਹ ਸੀ, ਜਿਸ ਉੇਪਰ ਦੀ ਸਿੰਘਾਂ ਗੁਜ਼ਰਨਾ ਸੀ; ਤੇ ਗੁਜ਼ਰਨਾ ਵੀ ਇਨ੍ਹਾਂ ਹੁਣੇ ਹੁਣੇ ਸੀ, ਕਿਉਂ ਜੁ ਸੂਰਜ ਨੂੰ ਨੀਵਾਂ ਹੋਣ ਤੇ ਰੇਤ ਦੇ ਕੁਝ ਕੁ ਠੰਢੇ ਹੋਣ ਤਕ ਖਲੋ ਕੇ ਉਡੀਕਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਦੁਸ਼ਮਣ ਮੌਤ ਦਾ ਤੂਫ਼ਾਨ ਬਣ ਕੇ ਮਗਰ ਚੜ੍ਹਿਆ ਆ ਰਿਹਾ ਸੀ। ਸੋ ਇਸ ਅੱਗ ਦੇ ਦਰਿਆ ਵਿਚਦੀ ਹੋ ਤੁਰੇ।
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ +2 ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ/ਤਬਦੀਲੀ ਦੀਆਂ ਖਬਰਾਂ ਦੀ ਅਜੇ ...
Next Page »