ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਵਿਦਿਆਰਥੀ ਜਥੇਬੰਦੀ ਸੱਥ ਵੱਲੋਂ “ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ 1984” ਵਿਸ਼ੇ ਉੱਤੇ ਸੈਮੀਨਾਰ 17 ਨਵੰਬਰ 2022, ਥਾਂ - ਸਨੀ ਓਬਰਾਏ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਵੱਲੋਂ ਪੰਜਾਬ ਵਿਚ ਅਖਾੜਿਆਂ ਰਾਹੀਂ ਨਸ਼ਿਆਂ ਦੀ ਅਲਾਮਤ ਨੂੰ ਵਡਿਆਉਣ ਅਤੇ ਸੱਭਿਆਚਰਕ ਪ੍ਰਦੂਸ਼ਣ ਫੈਲਾਉਣ ਦੀ ਮਾਰੂ ਨੀਤੀ ਅਮਲ ਵਿਚ ਲਿਆਂਦੀ ਜਾ ਰਹੀ ਸੀ ਤਾਂ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਜਿਹੇ ਗੀਤਾਂ ਨਾਲ ਗੁਰਦਾਸ ਮਾਨ ਵੱਲੋਂ ਇਸ ਧਾਰਾ ਦਾ ਮੁੱਢ ਬੰਨਿਆ ਗਿਆ ਸੀ।
ਵਿਦਿਆਰਥੀ ਜਥੇਬੰਦੀ ਸੱਥ ਵੱਲੋਂ "ਰਾਜ ਦਾ ਸਿੱਖ ਸੰਕਲਪ" ਵਿਸ਼ੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਇਹ ਵਿਚਾਰ ਗੋਸ਼ਟੀ ਕਰਵਾਈ ਗਈ।
ਸਮਾਗਮ ਬਾਰੇ ਸੰਖੇਪ ਜਾਣਕਾਰੀ ਜਾਰੀ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਅਤੇ ਸੱਥ ਆਗੂ ਸੁਖਮਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਤ-ਪਾਤ ਦੇ ਹਰ ਵਿਤਕਰੇ ਅਤੇ ਨਾ-ਬਰਾਬਰੀ ਨੂੰ ਖਤਮ ਕਰਦਿਆਂ ਇੱਕ ਅਕਾਲ ਪੁਰਖ ਦੇ ਪਿਆਰ ਵਿਚ ਜੁੜਨ ਵਾਲੀ ਸਿੱਖ ਸੰਗਤ (ਧਰਮ) ਦੀ ਸਥਾਪਨਾ ਕੀਤੀ, ਜਿਸ ਨੇ ਦਸਾਂ ਪਾਤਸ਼ਾਹੀਆਂ ਦਾ ਸਫਰ ਤੈਅ ਕਰਕੇ ਇਸ ਧਰਤੀ 'ਤੇ ਅਕਾਲ ਪੁਰਖ ਦੀ ਖਾਲਸਾਈ ਫੌਜ ਦਾ ਸਰੂਪ ਪ੍ਰਕਾਸ਼ਮਾਨ ਕੀਤਾ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਪੁਲਵਾਮਾ ਹਮਲੇ ਤੋਂ ਬਾਅਦ ਬਣ ਰਹੇ ਜੰਗ ਵਾਲੇ ਹਾਲਾਤਾਂ ਦੇ ਵਿਰੋਧ ਵਿਚ ਜੰਗ ਦੀ ਬਜਾਏ ਸ਼ਾਂਤੀ ਨਾਲ ਮਸਲੇ ਹੱਲ ਕਰਨ ਦੀ ਵਕਾਲਤ ਕਰਦਿਆਂ ਵਿਦਿਆਰਥੀ ਜਥੇਬੰਦੀਆਂ ਸੱਥ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ 'ਤੇ ਵਿਖਾਵਾ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਕੋਲੋਂ ਕਿਤਾਬਾਂ, ਸ਼ਹੀਦਾਂ ਦੀਆਂ ਇਤਿਹਾਸਕ ਤਸਵੀਰਾਂ ਅਤੇ ਇਸ਼ਤਿਹਾਰ ਮਿਲਣ ਕਾਰਨ ਉਹਨਾਂ ਨੂੰ “ਦੇਸ਼ ਵਿਰੁਧ ਜੰਗ ਛੇੜਨ” ਦਾ ਦੋਸ਼ੀ ਗਰਦਾਨਦਿਆਂ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਉੱਠ ਰਹੇ ਸਵਾਲਾਂ ਦੇ ਦੌਰਮਿਆਨ ਹੀ ਬਲਾਚੌਰ ਪੁਲਿਸ ਇਨ੍ਹਾਂ ਨੌਜਵਾਨਾਂ ਵਿਚੋਂ ਅਰਵਿੰਦਰ ਸਿੰਘ ਨੂੰ ਨਵੇਂ ਮਾਮਲੇ ਵਿਚ ਨਾਮਜ਼ਦ ਕਰਕੇ ਆਪ ਹੀ ਸਵਾਲਾਂ ਦੇ ਘੇਰੇ ਚ ਆ ਗਈ ਹੈ।
ਬੀਤੇ ਕਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਜਥੇਬੰਦੀ ਸੱਥ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਨਵਾਂ ਸ਼ਹਿਰ ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦੇ ਮੁੱਦੇ ਉੱਪਰ ਵਿਚਾਰ ਚਰਚਾ ਰੱਖੀ ਗਈ ਜਿਸ ਵਿੱਚ ਹਾਈ ਕੋਰਟ ਦੇ ਸੀਨੀਅਰ ਵਕੀਲ ਆਰ ਐਸ ਬੈਂਸ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ।
ਸਾਕਾ 1978 ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਬਾਰੇ ਛਪੀਆਂ ਹੋਈਆਂ ਕਿਤਾਬਾਂ ਅਤੇ ਕੁਝ ਇਸ਼ਤਿਹਾਰਾਂ ਦੀ ਬਰਾਮਦਗੀ ਵਾਲੇ ਮਾਮਲੇ ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਜਿਹੀ ਸਖਤ ਸਜਾ ਸੁਣਾਏ ਜਾਣ ਦੇ ਮਾਮਲੇ ਤੇ ਜਨਤਕ ਸਰਗਰਮੀ ਨਜ਼ਰ ਆ ਰਹੀ ਹੈ।
ਪੰਜਾਬ ਯੁਨੀਵਰਸਿਟੀ ਅਧਾਰਤ ਵਿਦਿਆਰਥੀ ਜਥੇਬੰਦੀ ਸੱਥ ਵਲੋਂ 15 ਨਵੰਬਰ 2018 ਨੂੰ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਚੇਤੇ ਕਰਦਿਆਂ ਪੰਜਾਬ ਯੁਨੀਵਰਸਿਟੀ ਦੇ ਜ਼ੂਲੋਜੀ ਭਵਨ ਵਿੱਚ ਨਸਲਕੁਸ਼ੀ ਦਾ ਵਰਤਾਰਾ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।
Next Page »