ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ।
ਰੋਪੜ (ਰੂਪਨਗਰ) ਦੀ ਇਕ ਅਦਾਲਤ ਨੇ 3 ਦਸੰਬਰ, 2016 ਨੂੰ ਸਾਬਕਾ ਡੀਜੀਪੀ ਐਸ.ਕੇ. ਸ਼ਰਮਾ ਸਣੇ ਚਾਰ ਪੁਲਿਸ ਵਾਲਿਆਂ ਨੂੰ 1991 'ਚ ਹੋਏ ਝੂਠੇ ਮੁਕਾਬਲੇ ਦੇ ਕੇਸ 'ਚ "ਸ਼ੱਕ ਦਾ ਫਾਇਦਾ" ਦਿੰਦੇ ਹੋਏ ਬਰੀ ਕਰ ਦਿੱਤਾ।
ਭਾਰਤ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਪਿਛਲੇ ਪੇਸ਼ ਕੀਤੇ ਆਮ ਬਜ਼ਟ ਦੌਰਾਨ ਸੌਨੇ ਦੇ ਕਾਰੋਬਾਰ ਦੇ ਸਬੰਧ ਵਧਾਏ ਟੈਕਸਾਂ ਵਿਰੁੱਧ ਸੋਨੇ ਦਾ ਕੰਮ ਕਰਨ ਵਾਲੇ ਕਾਰੀਗਰਾਂ, ਸੁਨਿਆਰਿਆਂ ਅਤੇ ਸਰਾਫਾ ਵਪਾਰੀਆਂ ਨੇ ਅੱਜ ਇੱਥੇ ਮੁਜ਼ਾਹਰਾ ਕੀਤਾ।