Tag Archive "punjabi-movies"

ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾਂ ਦਾ ਮਿਲਿਆ ਭਰਪੁਰ ਹੁੰਗਾਰਾ

ਪੰਜ ਤੀਰ ਰਿਕਾਰਡਰਜ਼ ਵੱਲੋਂ ਗੁਰੂ ਨਾਨਕ ਸਾਹਿਬ ਦੇ ਸੁਨਿਹਰੀ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾ ਵੱਲੋਂ ਭਰਪੁਰ ਹੁੰਗਾਰਾ ਮਿਲ ਰਿਹਾ ਹੈ।ਯੂ-ਟਿਊਬ ‘ਤੇ ਇਸ ਫਿਲਮ ਨੂੰ ਵੇਖਣ ਵਾਲ਼ਿਆਂ ਦੀ ਗਿਣਤੀ 87 ਹਜ਼ਾਰ ਤੋਂ ਟੱਪ ਚੁੱਕੀ ਹੈ।

ਛੋਟੀ ਫਿਲਮ Pk with Singh ਨੂੰ ਅੱਜ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ

ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ ਇੱਕ ਨਵੀਂ ਫਿਲਮ “ਸਿੰਘ ਦੇ ਨਾਲ ਪੀ. ਕੇ” (Pk with Singh) ਨੂੰ ਅੱਜ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ।

ਛੋਟੀ ਫਿਲਮ “ਸਿੰਘ ਦੇ ਨਾਲ ਪੀ. ਕੇ” ਨੂੰ 4 ਦਸੰਬਰ ਨੂੰ ਯੂ-ਟਿਊਬ ‘ਤੇ ਜਾਰੀ ਕੀਤਾ ਜਾਵੇਗਾ; ਵੇਖੋ ਟ੍ਰੇਲਰ

ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ “ਸਿੰਘ ਦੇ ਨਾਲ ਪੀ. ਕੇ” (Pk with Singh) ਇੱਕ ਨਵੀਂ ਫਿਲਮ ਨੂੰ 4 ਦਸੰਬਰ ਨੂੰ ਯੂ-ਟਿਊਬ ‘ਤੇ ਜਾਰੀ ਕੀਤਾ ਜਾਵੇਗਾ।

ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਖਿਲਾਫ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ

ਲੰਘੇ ਸਿੱਖ ਸੰਘਰਸ਼ ਦੀਆਂ ਸ਼ਾਨਾਂਮੱਤੀਆਂ ਸਿੱਖ ਹਸਤੀਆਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸਹਾਦਤ ‘ਤੇ ਅਧਾਰਿਤ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” “ਤੇ ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਲੱਗੀ ਪਾਬੰਦੀ ਫਿਲਮ ਦੇ ਨਿਰਮਾਤਾ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ।ਹਾਈਕੋਰਟ ਨੇ ਇਸ ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ।

ਵੱਡੀ ਸਿੱਖਿਆ ਵਾਲੀ ਛੋਟੀ ਫਿਲਮ “ਮਿਸਾਲ”

ਸਿੱਖੀ ਦੇ ਮਹਾਨ ਵਿਰਸੇ ਤੋਂ ਦੁਰ ਜਾ ਰਹੀ ਸਿੱਖ ਨੌਜਵਾਨੀ ਨੂੰ ਉਨ੍ਹਾਂ ਦੇ ਸ਼ਾਨਾਮੱਤੇ ਵਿਰਸੇ ਨਾਲ ਜੋੜਨ ਅਤੇ ਸਿੱਖ ਕਦਰਾਂ ਕੀਮਤਾ ਦੇ ਪ੍ਰਸਾਰ ਲਈ ਛੋਟੀਆਂ ਫਿਲਮਾਂ ਜਰੀਏ ਯਤਨਸ਼ੀਲ ਸਿੱਖ ਨੌਜਵਾਨ ਸ਼੍ਰ. ਪਰਦੀਪ ਸਿੰਘ ਵੱਲੋਂ ਨਿਰਦੇਸ਼ ਅਤੇ ਨਿਰਮਾਤਾ ਦਵਿੰਦਰ ਸਿੰਘ ਵੱਲੋਂ ਬਣਾਈ ਫਿਲਮ “ਮਿਸਾਲ” ਜਾਰੀ ਕੀਤੀ ਗਈ ਹੈ।

ਪੰਜਾਬੀ ਛੋਟੀ ਫਿਲਮ “ਪੀਕੇ ਬਨਾਮ ਸਿੰਘ” ਦੇ ਪ੍ਰਚਾਰ ਲਈ ਮਸ਼ਹੂਰੀ ਨੂੰ ਜਾਰੀ ਕੀਤਾ ਗਿਆ

“ਕੌਰ ਦੀ ਵਿਲੱਖਣ ਬਹਾਦਰੀ” ਵਰਗੀ ਇਨਾਮ ਜੇਤੂ ਫਿਲਮ ਦੇ ਨਿਰਮਾਤਾ ਵੱਲੋਂ ਆਪਣੀ ਆਉਣ ਵਾਲੀ ਛੋਟੀ ਫਿਲਮ “ਪੀਕੇ ਬਨਾਮ ਸਿੰਘ” ਦੇ ਪ੍ਰਚਾਰ ਲਈ ਫਿਲਮ ਦੀ ਮਸ਼ਹੂਰੀ ਨੂੰ ਜਾਰੀ ਕੀਤਾ ਗਿਆ।ਇਸ ਫਿਲਮ ਦਾ ਇਸ਼ਤਿਹਾਰ ਪਿਛਲੇ ਮਹੀਨੇ ਅਗਸਤ ਵਿੱਚ ਜਾਰੀ ਕੀਤਾ ਗਿਆ ਸੀ।

ਪੰਜਾਬੀ ਫਿਲਮ ਦਾ ਮਾਸਟਰ ਮਾਈਂਡ ‘ਜਿੰਦਾ ਸੁੱਖਾ’ 11 ਸਤੰਬਰ ਨੂੰ ਹੋਵੇਗੀ ਜਾਰੀ

ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਭਾਰਤੀ ਫੌਜ ਦੇ ਮੁੱਖੀ ਰਹੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਸੋਧਾ ਲਾਉਣ ਲਾ ਕੇ ਬੜੀ ਖੁਸ਼ੀ ਨਾਲ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ 'ਤੇ ਅਧਾਰਿਤ ਨਵੀਂ ਪੰਜਾਬੀ ਫ਼ਿਲਮ ਦਾ ਮਾਸਟਰ ਮਾਈਂਡ 'ਜਿੰਦਾ ਸੁੱਖਾ' ਭਾਰਤ ਸਮੇਤ ਵਿਦੇਸ਼ ਵਿਚ ਵੀ 11 ਸਤੰਬਰ ਤੋਂ ਇਹ ਫ਼ਿਲਮ ਰਿਲੀਜ਼ ਹੋਵੇਗੀ।

ਛੋਟੀ ਫਿਲਮ “ਪੀ ਕੇ ਬਨਾਮ ਸਿੰਘ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ'ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ "ਪੰਜ ਤੀਰ ਰਿਕਾਰਡਜ਼" ਵੱਲੋਂ "ਪੀ ਕੇ ਬਨਾਮ ਸਿੰਘ" (Pk versus Singh) ਬਣਾਈ ਗਈ ਹੈ।ਇਸ ਫਿਲਮ ਦਾ ਇਸ਼ਤਿਹਾਰ ਫੇਸ ਬੁੱਕ 'ਤੇ ਜਾਰੀ ਕੀਤਾ ਗਿਆ ਹੈ। ਇਹ ਫਿਲਮ ਇਸੇ ਸਾਲ ਸਤੰਬਰ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ।

ਫਿਲਮ “ਸੰਤ ਤੇ ਸਿਪਾਹੀ” ਵਿੱਚੋਂ ਸੰਤ ਭਿੰਡਰਾਂਵਾਲਿਆਂ ਦੀ ਵੀਡੀਓੁ ਕੱਟੀ ਜਾਵੇ: ਭਾਰਤੀ ਫਿਲਮ ਸੈਂਸਰ ਬੋਰਡ

ਨਵੀਂ ਆ ਰਹੀ ਫਿਲਮ "ਸੰਤ ਤੇ ਸਿਪਾਹੀ" ਦੇ ਫਿਲਮ ਨਿਰਮਾਤਾ ਨੇ ਦੱਸਿਆ ਕਿ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀਡੀਓੁ ਨੂੰ ਫਿਲਮ ਵਿੱਚ ਕੱਟਣ ਲਈ ਕਿਹਾ ਹੈ। ਫਿਲਮ ਨਿਰਮਾਤਾ ਜਸਬੀਰ ਸੰਘਾ ਅਤੇ ਸੁਖਵੰਤ ਢੱਡਾ ਅਨੁਸਾਰ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਫਿਲਮ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਸਲੀ ਰਿਕਾਰਡਿੰਗ ਨੂੰ ਕੱਟਣ ਵਾਸਤੇ ਕਿਹਾ ਹੈ । ਫਿਲਮ ਨਿਰਮਾਤਾ ਨੇ ਸੈਂਸਰ ਬੋਰਡ ਦੇ ਇਸ ਫੈਸਲੇ ਖਿਲਾਫ ਕਾਨੂੰਨੀ ਚਾਰਾਜੋਈ ਕਰਨ ਦਾ ਐਲਾਨ ਕੀਤਾ ਹੈ।

“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ

ਭਾਰਤ ਦੀ ਖੁਫੀਆ ਏਜ਼ੰਸੀ ਇੰਟੈਲ਼ੀਜੈਂਸ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਘੱਲੂਘਾਰਾ1984 ਅਤੇ ਇਸ ਤੋਂ ਬਾਅਦ ਵਾਪਰੇ ਘਟਨਾਂ ਕਰਮ 'ਤੇ ਅਧਾਰਿਤ ਬਣ ਰਹੀਆਂ ਪੰਜਾਬੀ ਫਿਲਮਾਂ ਦਾ ਮਾਮਲਾ ਭਾਰਤੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਹੈ।

« Previous PageNext Page »