Tag Archive "punjab-water-crisis"

“ਪੰਜਾਬ ਦਾ ਜਲ ਸੰਕਟ ਵਿਸ਼ੇ ਤੇ ਵਿਚਾਰ ਗੋਸ਼ਟੀ”

ਬੀਤੇ ਦਿਨੀਂ  ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਪੰਜਾਬ ਦਾ ਜਲ ਸੰਕਟ ਵਿਸ਼ੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੌਰਾਨ ਪੰਜਾਬ ਦੇ ਜਲ ਸੰਕਟ ਦੇ ਤਿੰਨ ਵੱਖ ਵੱਖ ਪਹਿਲੂਆਂ - ਜਮੀਨੀ ਪਾਣੀਆਂ ਦੇ ਮੌਜੂਦਾ ਹਾਲਾਤ, ਦਰਿਆਈ ਪਾਣੀਆਂ ਦਾ ਮਸਲਾ ਅਤੇ ਪਾਣੀਆਂ ਦੇ ਪਲੀਤ ਹੋਣ ਦੇ ਮਸਲੇ ਨੂੰ ਵਿਚਾਰਿਆ ਗਿਆ।

ਪੰਜਾਬ: ਨਹਿਰੀ ਪਾਣੀ – ਦਾਅਵੇ ਅਤੇ ਹਕੀਕਤ

ਮੌਜੂਦਾ ਪੰਜਾਬ ਸਰਕਾਰ ਨਹਿਰੀ ਪਾਣੀ ਬਾਰੇ ਪਿਛਲੇ ਸਮੇਂ ਤੋਂ ਵੱਡੇ ਦਾਅਵੇ ਕਰ ਰਹੀ ਹੈ। ਇਹ ਠੀਕ ਹੈ ਕਿ ਕੁਝ ਕੁ ਇਲਾਕੇ ਅਜਿਹੇ ਜ਼ਰੂਰ ਹਨ, ਜਿਨ੍ਹਾਂ ‘ਚ ਲੰਮੇ ਅਰਸੇ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ ਪਰ ਬਹੁਤ ਸਾਰੇ ਅਜਿਹੇ ਇਲਾਕੇ ਵੀ ਹਨ, ਜਿਨ੍ਹਾਂ ਨੂੰ ਅਜੇ ਤੱਕ ਜਾਂ ਤਾਂ ਨਹਿਰੀ ਪਾਣੀ ਨਸੀਬ ਹੀ ਨਹੀਂ ਹੋਇਆ ਜਾਂ ਕਈ ਵਰ੍ਹੇ ਪਹਿਲਾਂ ਮਿਲਦਾ ਨਹਿਰੀ ਪਾਣੀ ਭੈੜੇ ਨਹਿਰੀ ਪ੍ਰਬੰਧਾਂ ਕਰਕੇ ਮਿਲਣਾ ਬੰਦ ਹੋ ਚੁੱਕਾ ਹੈ।

ਪੰਜਾਬ – ਝੋਨੇ ਦੀ ਸਿੱਧੀ ਬਿਜਾਈ ਅਤੇ ਲੋੜਾਂ

ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋ ਵੱਧ ਰਕਬੇ ਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਮੁਲਕ ਦਾ ਸਭ ਤੋਂ ਵੱਧ ਝੋਨਾ ਉਤਪਾਦਨ ਵਾਲਾ ਸੂਬਾ ਹਰ ਸਾਲ ਕੇਂਦਰੀ ਪੂਲ ਚ 20% ਤੋਂ ਵੱਧ ਹਿੱਸੇਦਾਰੀ ਪਾਉਂਦਾ ਹੈ। ਪੰਜਾਬ ਦੇ ਲਗਭਗ 80 ਫ਼ੀਸਦੀ ਰਕਬੇ ‘ਚ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ।

“ਪੰਜਾਬ ਦੇ ਪਾਣੀ : ਸੰਕਟ ਤੇ ਸੱਚ” ਵਿਸ਼ੇ ਤੇ ਸੈਮੀਨਾਰ ਭਲਕੇ

ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 'ਪੰਜਾਬ ਦੇ ਪਾਣੀ - ਸੰਕਟ ਦਾ ਸੱਚ' ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਜ਼ਿਲ੍ਹੇ ਚ ਡੂੰਘੇ ਹੁੰਦੇ ਜਾ ਰਹੇ ਪਾਣੀ ਦੀ ਸਮੱਸਿਆ ਨੂੰ ਰੋਕਣ ਲਈ ਯਤਨਾਂ ਦੀ ਲੋੜ – ਮਿਸਲ ਪੰਜ-ਆਬ

ਪੰਜਾਬ ਦੇ 150 ਬਲਾਕਾਂ ਵਿੱਚੋਂ ਸਿਰਫ਼ 18 ਬਲਾਕ ਹੀ ਪਾਣੀ ਦੀ ਨਿਕਾਸੀ ਦੇ ਸੁਰਖਿਅਤ ਜੋਨ ਵਿੱਚ ਆਉਂਦੇ ਹਨ 132 ਬਲਾਕਾਂ ਵਿੱਚੋਂ ਸਲਾਨਾ ਰੀਚਾਰਜ਼ ਦਾ 100 ਫੀਸਦੀ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ

ਟਾਂਡਾ ਬਲਾਕ ਦੀਆਂ ਨੌਂ ਪੰਚਾਇਤਾਂ ਨੇ ਨਹਿਰੀ ਪਾਣੀ ਦੇ ਹੱਕ ਵਿੱਚ ਪਾਏ ਮਤੇ

ਮਿਸਲ ਪੰਜ-ਆਬ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਚਲਾਈ ਮੁਹਿੰਮ ਨੂੰ ਹਰ ਪਿੰਡ ਦੀ ਪੰਚਾਇਤ ਦੁਆਰਾ ਮਤੇ ਪਾ ਕੇ ਦੇਣ ਦੀ ਲੋੜ ਹੈ ਤਾਂ ਜੋ ਨਹਿਰੀ ਪਾਣੀ ਹਰ ਪਿੰਡ ਹਰ ਸ਼ਹਿਰ ਕਸਬੇ ਨੂੰ ਮਿਲ ਸਕੇ।

ਨਹਿਰੀ ਪਾਣੀ ਦਾ ਹਰ ਪਿੰਡ ਨੂੰ ਮਿਲਣਾਂ ਸਮੇਂ ਦੀ ਮੁੱਢਲੀ ਲੋੜ: ਮਿਸਲ ਪੰਜ-ਆਬ

ਬੀਤੇ ਦਿਨੀਂ ਮਿਸਲ ਪੰਜ-ਆਬ ਕਮੇਟੀ ਵੱਲੋਂ ਚਲਾਈ ਗਈ ਨਹਿਰੀ ਪਾਣੀ ਦੀ ਮੰਗ ਦੇ ਸਬੰਧ ਵਿੱਚ ਦਸੂਹਾ ਬਲਾਕ ਦੇ ਪਿੰਡ ਦੁੱਗਲ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ।

ਭੂੰਗਾ ਬਲਾਕ ਦੀਆਂ 5 ਹੋਰ ਪੰਚਾਇਤਾ ਨੇ ਨਹਿਰੀ ਪਾਣੀ ਦੇ ਹੱਕ ਵਿੱਚ ਮਤੇ ਪਾਏ

ਅੱਜ ਬਲਾਕ ਭੂੰਗਾ ਵਿਖੇ ਭੂੰਗਾ ਬਲਾਕ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਸ਼੍ਰੀ ਜੈ ਪਾਲ ਜੀ ਪਿੰਡ ਬਾਹਟੀਵਾਲ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਪਿੰਡ ਆਰਨਿਆਲ ਵੱਲੋਂ ਭੂੰਗਾ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਮਿਸਲ ਪੰਜ-ਆਬ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ।

ਮਿਸਲ ਪੰਜ-ਆਬ ਕਮੇਟੀ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਚਲਾਈ ਹੋਈ ਮੁਹਿੰਮ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਮਿਸਲ ਪੰਜ-ਆਬ ਕਮੇਟੀ ਵੱਲੋਂ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਚਲਾਈ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬੀਤੇ ਦਿਨੀ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਸਾਹਿਬ ਵਿਖੇ 'ਸਾਡਾ ਏਕਾ ਜ਼ਿੰਦਾਬਾਦ ਮੋਰਚਾ ' ਅਤੇ ਮਿਸਲ ਪੰਜ-ਆਬ ਦੀ ਸਾਝੀ ਇਕੱਤਰਤਾ ਵਿੱਚ ਬੀਬੀਆਂ ਵੱਲੋਂ ਵੱਡੀ ਤਾਦਾਦ ਵਿੱਚ ਹਾਜ਼ਰੀ ਭਰੀ ਗਈ ।

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਮੋਗਾ

ਪਾਣੀ ਜੀਵਨ ਦੀ ਮੁੱਢਲੀ ਇਕਾਈ ਹੈ। ਮਨੁੱਖ ਦੀ ਹਰ ਗਤੀਵਿਧੀ ਪਾਣੀ ਤੇ ਨਿਰਭਰ ਕਰਦੀ ਹੈ। ਮਨੁੱਖ ਨੇ ਆਪਣਾ ਰਹਿਣ ਬਸੇਰਾ ਮੁੱਢ ਤੋਂ ਹੀ ਪਾਣੀ ਦੇ ਸਰੋਤ ਨੇੜੇ ਵਸਾਇਆ ਹੈ। ਸਾਰੇ ਕੁਦਰਤੀ ਸਰੋਤਾਂ ਵਿੱਚੋਂ ਪਾਣੀ ਸਰਵੋਤਮ ਸਾਧਨ ਹੈ। ਲੋੜ ਤੋਂ ਵੱਧ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਅਤਿ ਸ਼ੌਸ਼ਿਤ ਦਰਜੇ ਵਿੱਚ ਆਉਂਦੇ ਹਨ।

Next Page »