ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ-ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ ‘ਤੇ ਕੇਂਦਰਿਤ ਕਰਦੀਆਂ ਹਨ। ‘ਸਹਿਜੇ ਰਚਿਓ ਖਾਲਸਾ’ ਵਿਚ ਕਵੀ ਆਪਣੇ ਮਨੋਰਥ ਬਾਰੇ ਲਿਖਦਾ ਹੈ ਕਿ "ਮੈਂ ਸਿੱਖ ਪੰਥ ਨੂੰ ਉਸਦੀ 'ਪਹਿਲ-ਤਾਜਗੀ' ਦਾ ਕੁੱਝ ਅਹਿਸਾਸ ਦੇਣਾ ਚਾਹੁੰਦਾ ਸਾਂ, ਮੈਂ ਉਸ ਪਵਿੱਤਰ ਅਤੇ ਬਲਵਾਨ ਜਜਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿਚ ਕਲਗੀਧਰ ਦੇ ਪੰਜ ਸੀਸ ਮੰਗਣ ਸਮੇਂ ਪੈਦਾ ਹੋਇਆ"
ਬਦਕਿਸਮਤ ਬ੍ਰਾਹਮਣ ਨੇ ਐਡਾ ਘੋਰ ਪਾਪ ਕਿਉਂ ਕੀਤਾ? ਇਸ ਦੇ ਸਪੱਸ਼ਟ ਤੌਰ ਤੇ ਤਿੰਨ ਕਾਰਨ, ਪਰ ਚੌਥੇ ਪਿੱਛੇ ਕੋਈ ਕਾਲਾ ਭੇਤ ਸੀ। ਜ਼ਾਤੀ ਈਰਖਾ, ਕਾਇਰਤਾ ਉਪਜਾਉਂਦਾ ਡਰ ਅਤੇ ਕਿਸੇ ਜਗੀਰ ਦੀ ਲਾਲਸਾ ਤਿੰਨ ਕਾਰਨ ਸਨ ਇਸ ਪਾਪ ਦੇ। ਪਹਿਲੇ ਦੋ ਕਾਰਨ ਜ਼ੋਰ ਵਾਲੇ ਅਤੇ ਤੀਜਾ ਕਾਰਨ ਦੱਬਵਾਂ ਅਤੇ ਪਹਿਲੇ ਦੋਵਾਂ ਦਾ ਸਹਾਇਕ ਸੀ। ਇਹਨਾਂ ਤੋਂ ਇਲਾਵਾ ਕਾਲੇ ਭੇਤ ਵਾਲਾ ਚੌਥਾ ਕਾਰਨ ਇਹ ਸੀ ਕਿ ਕਈ ਆਦਮੀਆਂ ਦੀ ਖੱਬੀ ਵੱਖੀ (ਦਿਲ) ਵਿਚ ਕੋਈ ਦੱਬੀ ਹੋਈ ਕਮੀਨਗੀ ਹੁੰਦੀ ਹੈ, “ਜਿਹੜੀ ਕਿਸੇ ਵੇਲੇ ਅਤਿ ਭਿਆਨਕ ਸਮਿਆਂ ਵਿਚ ਜ਼ਾਹਿਰ ਹੋ ਜਾਂਦੀ ਹੈ।
ਉੱਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁੱਲ ਤਬਕਾਂ ਵਿੱਚ ਰਾਖ ਉਡੰਦੀ ਬਖਸ਼ਣਹਾਰ ਨਾਂ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇੱਕ ਪੁਨੀਤ ਇੱਟ ਦੀ ਨੀਂਹ ’ਤੇ ਮੀਰ ਨੂੰ ਅਜੇ ਉਮੀਦਾਂ।
ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ।
ਸੰਤ ਜਰਨੈਲ ਸਿੰਘ ਦੀ ਰੂਹਾਨੀ ਛੋਹ ਤੋਂ ਉਪਜਿਆ ਮਾਹੌਲ ਨਿਰੋਲ ਗੁਰਸਿੱਖੀ ਰੰਗਣ ਵਾਲਾ ਸੀ। ਇਹ ਮਾਹੌਲ ਪੰਥ ਦੋਖੀਆਂ ਦੀਆਂ ਬੇਇਨਸਾਫੀਆ ਨੂੰ ਜਗ-ਜ਼ਾਹਰਾ ਕਰਨ ਲਈ ਅਤੇ ਪੰਥ ਦੀ ਨਿਆਰੀ ਹੋਂਦ ਦਾ ਪ੍ਰਤੀਕ ਸਿਰਜਣ ਲਈ ਸ਼ਹੀਦੀਆਂ ਪਾਉਣ ਦੇ ਚਾਅ ਨਾਲ ਛਲਕ ਰਿਹਾ ਸੀ।
ਉੱਚ ਦੇ ਪੀਰ ਮਾਛੀਵਾੜੇ ਤੋਂ ਕੁਝ ਫਾਸਲੇ ਉਤੇ ਹੀ ਗਏ ਸਨ ਕਿ ਉਹਨਾਂ ਨੂੰ ਮੁਗਲਾਂ ਦੀ ਗਸ਼ਤੀ ਫੌਜ . ਦਾ ਇਕ ਦਸਤਾ ਮਿਲ ਗਿਆ... ਫੌਜ ਵਿਚ ਤਿੰਨ ਸ਼ਖਸਾਂ ਦੇ ਨਾਂ ਸਨ: ਅਨਾਇਤ ਅਲੀ ਨੂਰਪੁਰ ਵਾਲੇ, ਹਸਨ ਅਲੀ ਨੂੰ ਮਾਜਰੇ ਵਾਲੇ ਅਤੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ। ਰੱਬ ਦੇ ਇਹ ਨੇਕ ਬੰਦੇ ਹਜ਼ੂਰ ਨੂੰ ਪਛਾਣ ਕੇ ਕੇਵਲ ਚੁੱਪ ਹੀ ਨਹੀਂ ਰਹੇ, ਸਗੋਂ ਆਪ ਜੀ ਨੂੰ ਉੱਚ ਦੇ ਪੀਰ ਮੰਨ ਕੇ ਸਜਦਾ ਕੀਤਾ।
14 ਫਰਵਰੀ, 2010 ਨੂੰ 'ਫ਼ਕੀਰ ਤਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ, ਮਰਹੂਮ ਸਰਦਾਰ ਹਰਿੰਦਰ ਸਿੰਘ ਮਹਿਬੂਬ' ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ੳਨ੍ਹਾਂ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਬੜੀ ਬਹਾਦਰੀ ਨਾਲ ਲੜਾਈ ਲੜੀ ਪਰ ਅਖੀਰ ਉਹ ਆਪਣੀ ਪ੍ਰੀਤ ਪੁਗਾ ਕੇ (ਸੇਵਕ ਕੀ ਓੜਕ ਨਿਬਹੀ ਪ੍ਰੀਤ) ਆਪਣੇ ਮਾਹੀ-ਪ੍ਰੀਤਮ ਦੇ ਦੇਸ਼ ਉਡਾਰੀਆਂ ਮਾਰ ਗਏ।
ਚੰਡੀਗੜ੍ਹ: ਸੰਵਾਦ ਵਲੋਂ ਕਰਵਾਏ ਜਾ ਰਹੇ ਵਿਚਾਰ ਚਰਚਾ ਸਮਾਗਮਾਂ ਦੀ ਕੜੀ ਵਿਚ ਅਗਲਾ ਸਮਾਗਮ ਉੱਘੇ ਕਵੀ ਅਤੇ ਦਾਰਸ਼ਨਿਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿਚ ...
ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ।
ਮਹਿਬੂਬ ਸਾਹਿਬ ਨੇ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪੈ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਮੂਹਿਕ ਅਤੇ ਜ਼ਾਤੀ, ਦੋਵਾਂ ਪੱਧਰਾਂ ਉਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟ ਜਾਣ ਅਤੇ ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੌਮ ਦੀ ਚੇਤਨਾ ਵਿਚੋਂ ਧੁੰਦਲੀਆਂ ਪੈ ਜਾਣ ਸਦਕਾ ਪੰਥਕ ਚੇਤਨਾ ਦੇ ਬੌਧਿਕ ਤੇ ਆਤਮਿਕ ਪਹਿਲੂ ਕਮਜ਼ੋਰ ਪੈ ਗਏ ਹੋਏ ਹਨ। ਇਹ ਮੂਲ ਕਮਜ਼ੋਰੀ ਹੀ ਸਮਾਜਿਕ, ਰਾਜਨੀਤਕ ਤੇ ਨੈਤਿਕ ਖੇਤਰਾਂ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਸਬੱਬ ਬਣੀ ਹੋਈ ਹੈ। ਇਸ ਵਿਚੋਂ ਮਹਿਬੂਬ ਸਾਹਿਬ ਨੂੰ ਕੌਮ ਦੀ ਸਮੂਹਿਕ ਹੋਂਦ ਦੇ ਪੱਕੇ ਤੌਰ ਉੱਤੇ ਮਿਟ ਜਾਣ ਦਾ ਖਦਸ਼ਾ ਤੇ ਭੈਅ ਦਿਖਾਈ ਦੇਣ ਲੱਗ ਪਿਆ ਸੀ। ‘ਸਹਿਜੇ ਰਚਿਓ ਖਾਲਸਾ’ ਦੀ ਰਚਨਾ ਪਿੱਛੇ ਉਹਨਾਂ ਦਾ ਮੰਤਵ ਕੌਮ ਨੂੰ ਇਸ ਖਤਰੇ ਤੋਂ ਆਗਾਹ ਕਰਨਾ ਅਤੇ ਨਾਲ ਹੀ ਉਸ ਦੇ ਸਾਹਮਣੇ ਇਸ ਹੋਣੀ ਤੋਂ ਬਚਣ ਦਾ ਉਪਾਅ ਪੇਸ਼ ਕਰਨਾ ਸੀ। ਉਨ੍ਹਾਂ ਭਰਪੂਰ ਦਲੀਲ ਪੂਰਬਕ ਅੰਦਾਜ਼ ਵਿਚ ਸਿੱਖ ਕੌਮ ਨੂੰ ਇਸ ਸੋਝੀ ਨਾਲ ਲੈਸ ਕਰਨ ਦਾ ਯਤਨ ਕੀਤਾ ਕਿ ਬ੍ਰਾਹਮਣਵਾਦ ਦਾ ਕੋਈ ਵੀ ਬਾਹਰਮੁਖੀ ਹਮਲਾ ਉਨਾ ਚਿਰ ਪੰਥ ਦਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਚਿਰ ਖਾਲਸੇ ਦੀ ਸਿਮ੍ਰਤੀ ਵਿਚ ਛੁਪਿਆ ਬਿਪਰ-ਸੰਸਕਾਰ ਦਾ ਚੋਰ ਹਰਕਤ ਵਿਚ ਨਹੀਂ ਆਉਂਦਾ। ਉਹਨਾਂ ਨੇ ਆਪਣੀ ਕਿਤਾਬ ਵਿਚ ਬਿਪਰ-ਸੰਸਕਾਰ ਦੁਆਰਾ ਪੰਥ ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾ ਫਾਸ਼ ਕੀਤਾ ਅਤੇ ਗੁਰਮਤ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕੀਤੀਆਂ ਜਿਹੜੀਆਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁਮਰਾਹਕੁਨ ਰੋਲ ਤੋਂ ਚੇਤੰਨ ਕਰਦੀਆਂ ਹਨ।
Next Page »