Tag Archive "poola-murder-case"

ਪਹੁਲਾ ਕਤਲ ਕੇਸ ‘ਚੋਂ ਭਾਈ ਨਵਤੇਜ ਸਿੰਘ ਗੱਗੂ ਅਤੇ ਭਾਈ ਹਰਚੰਦ ਸਿੰਘ ਬਰੀ

ਅੰਮ੍ਰਿਤਸਰ ,(19 ਮਈ 2014):- ਬਦਨਾਮ, ਚਰਚਿਤ ,ਨਿਹੰਗ ਬਾਣੇ ਦੀ ਆੜ ਵਿੱਚ ਵਿਚਰ ਰਹੇ ਬਦਮਾਸ਼, ਜ਼ਾਲਮ, ਪੁਲਿਸ ਮੁਕਬਰ ਅਤੁ ਕੁਕਰਮੀ ਧੀਆਂ ਭੈਣਾ ਦੀਆਂ ਇੱਜ਼ਤ ਰੋਲਣ ਵਾਲਾ ਸੰਘਰਸ਼ਸ਼ੀਲ਼ ਸਿੰਘਾਂ ਦੇ ਪਰਿਵਾਰਾਂ ‘ਤੇ ਪੁਲਿਸ ਦੀ ਸ਼ਹਿ ‘ਤੇ ਜ਼ੁਲਮ ਕਰਨ ਵਾਲੇ ਦੁਸ਼ਟ ਅਜੀਤ ਸਿੰਘ ਪਹੁਲੇ ਨੂੰ ਜੇਲ ਵਿੱਚ ਅੱਗ ਲਾ ਕੇ ਸਾੜਨ ਦੇ ਦੋਸ਼ ਵਿਚੋਂ ਸਿੱਖ ਨੌਜਵਾਨਾਂ ਨਵਤੇਜ ਸਿੰਘ, ਹਰਚੰਦ ਸਿੰਘ, ਮੋਹਣ ਸਿੰਘ ,ਜਗਤਾਰ ਸਿੰਘ, ਹਰਪ੍ਰੀਤ ਸਿੰਘ ਸ਼ੇਰੂ ਅਤੇ ਡਾ. ਹਰਨੇਕ ਸਿੰਘ ਨੂੰ ਅੱਜ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਪੁਹਲਾ ਕਤਲ ਕੇਸ ਵਿਚੋਂ ਬਰੀ ਕਰ ਦਿੱਤਾ ਹੈ।