ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਪਾਣੀਆ ਬਾਰੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਦਿੱਤੇ ਬਿਆਨ ਨੂੰ ਮੱਗਰਮੱਛ ਦੇ ਹੰਝੂ ਦੱਸਦਿਆ ਕਿਹਾ ਕਿ ਬਾਦਲ ਸਿੱਖਾਂ ਦੀਆ ਵਿਸ਼ੇਸ਼ ਕਰਕੇ ਪੰਜਾਬ ਦੀਆ ਮੰਗਾਂ ਲਈ ਕਦੇ ਵੀ ਗੰਭੀਰ ਨਹੀ ਹੋਇਆ ਸਗੋ ਇਸ ਨੇ ਮੰਗਾਂ ਦਾ ਬਹਾਨਾ ਬਣਾ ਕੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਪੰਮਾ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਮਾਮਲੇ 'ਚ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜੇ ਉਸਨੂੰ ਅਦਾਲਤ ਵੱਲੋਂ ਭਾਰਤ ਭੇਜਣ ਦੇ ਹੁਕਮ ਦੇ ਦਿੱਤੇ ਗਏ ਤਾਂ ਇੱਥੋਂ ਦੀ ਪੰਜਾਬ ਪੁਲਿਸ ਹੋਰ ਨੌਜਵਾਨਾਂ ਵਾਂਗ ਉਸ 'ਤੇ ਵੀ ਤਸ਼ੱਦਦ ਕਰੇਗੀ, ਇਸ ਲਈ ਉਸਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਬੁਲਾਈ ਗਈ ਪੰਥਕ ਕਨਵੈਨਸ਼ਨ ਦੌਰਾਨ ਸੰਗਤਾਂ ਨੇ ਹੱਥ ਖੜੇ ਕਰੜੇ ਸੌਦਾ ਸਾਧ ਦੀ ਮੁਆਫੀ ਨੂੰ ਰੱਦ ਕਰਨ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ ਪੰਥਕ ਧਿਰਾਂ ਨੂੰ ਏਕਤਾ ਕਰਨ ਦੀ ਅਪੀਲ ਕਰਦਿਆ ਸਰਬੱਤ ਖਾਲਸਾ ਬੁਲਾ ਕੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਐਲਾਨ ਨੂੰ ਪਰਵਾਨਗੀ ਦਿੱਤੀ ਗਈ।
ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਸੇ ਦੇ ਸੌਦਾ ਸਾਧ ਨੂੰ ਜੱਥੇਦਾਰਾਂ ਵੱਲੌਂ ਦਿੱਤੀ ਮਾਫੀ ਤੋਂ ਉਪਜੇ ਹਾਲਾਤ ‘ਤੇ ਵੀਚਾਰ ਕਰਨ ਲਈ ਸਿੱਖ ਜੱਥੇਬੰਦੀਆਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਵਿੱਚ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਮਾਮਲੇ ਨੁੰ ਨਿਜੱਠਣ ਲਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ 12 ਅਕਤੂਬਰ ਨੂੰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਮਾਡਲ ਟਾਊਨ, ਲੁਧਿਆਣਾ ਵਿਖੇ ਸਿੱਖ ਸੰਗਠਨਾਂ, ਸੰਤ ਸਮਾਜ, ਸਿੱਖ ਬੁੱਧਜੀਵੀਆਂ ਅਤੇ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਸੱਦਣ ਦਾ ਫੈਸਲਾ ਕੀਤਾ ਗਿਆ।
ਆਸ਼ੂਤੋਸ਼ ਵਰਗੇ ਪੰਥ ਦੋਖੀ ਦੇਹਧਾਰੀ ਗੁਰੂ ਡੰਮ ਦੇ ਪੈਰਾਂ ਵਿੱਚ ਬੈਠ ਕੇ ਕੀਰਤਨ ਕਰਨ ਵਾਲੇ ਸ਼੍ਰੋਮਣੀ ਰਾਗੀ ਦਾ ਅੈਵਾਰਡ ਹਾਸਲ ਕਰਨ ਵਾਲੇ ਰਾਗੀ ਬਲਬੀਰ ਸਿੰਘ ਨੂੰ 10 ਸਤੰਬਰ ਨੂੰ ਸ੍ਰੀ ਅਕਾਲ ਤਖਤ ‘ਤੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਬੁਲਾਇਆ ਜਾਵੇ।
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਇੱਕ ਪਾਸੇ ਬਾਪੂ ਸੂਰਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਰੀਬ ਦੋ ਸੌ ਦਿਨਾਂ ਤੋ ਭੁੱਖ ਹੜਤਾਲ ਹੈ ਪਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਸੰਜੀਦਾ ਨਹੀ ਜਦ ਕਿ ਤਾਮਿਲਨਾਡੂ ਸਰਕਾਰ ਨੇ ਰਾਜੀਵ ਗਾਂਧੀ ਹੱਤਿਆ ਕਾਂਡ ਸ਼ਾਮਲ ਸੱਤ ਤਾਮਿਲਾਂ ਦੇ ਹੱਕ ਵਿੱਚ ਪਹਿਲਾਂ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਤੇ ਹੁਣ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦੇ ਕੇ ਸਵਾਲ ਕੀਤਾ ਹੈ ਕਿ ਰਾਜੀਵ ਹੱਤਿਆ ਕਾਂਡ ਵਿੱਚ ਗੋਡਸੇ ਦਾ ਭਰਾ ਰਿਹਾਅ ਹੋ ਸਕਦਾ ਹੈ ਤਾਂ ਫਿਰ ਬਾਕੀ ਦੋਸ਼ੀ ਕਿਉ ਨਹੀ ?
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਇਸ ਗੰਭੀਰ ਮਸਲੇ ਨੂੰ ਮਾਨਵੀ ਹਮਦਰਦੀ ਅਤੇ ਸਿਆਸੀ ਅਧਾਰ ਉੱਤੇ ਹੱਲ ਕਰਨ ਦੀ ਥਾਂ ਬਾਦਲ ਸਰਕਾਰ ਨੇ ਸਿੱਖ ਨੌਜਵਾਨਾਂ ਦੇ ਕਾਤਲ ਵਜੋਂ ਜਾਣੇ ਜਾਂਦੇ ਸੁਮੇਧ ਸਿੰਘ ਸੈਣੀ ਵਰਗੇ ਸਿੱਖ ਵਿਰੋਧੀ ਅਧਿਕਾਰੀਆਂ ਦੇ ਹੱਥ ਫੜਾਇਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਦੇ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋ ਅਮਰੀਕਾ ਵਿੱਚ ਜਾ ਕੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਦੇ ਦਿੱਤੇ ਗਏ ਬਿਆਨ ਨੂੰ ਮੱਗਰਮੱਛ ਦੇ ਹੰਝੂ ਵਹਾਉਣ ਦੇ ਤੁਲ ਗਰਦਾਨਦਿਆ ਕਿਹਾ ਕਿ ਪਹਿਲਾਂ ਮਨਜੀਤ ਸਿੰਘ ਜੀ.ਕੇ. ਪ੍ਰਵਾਸੀ ਸਿੱਖਾਂ ਨੂੰ ਇਹ ਸਪੱਸ਼ਟ ਕਰੇ ਕਿ ਇਹ ਸੂਚੀ ਨੂੰ ਲੰਮੀ ਕਰਨ ਤੇ ਨਵੀ ਰੂਪ ਰੇਖਾ ਦੇਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਰੋਲ ਨਹੀ ਹੈ?
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਾਕਿਸਤਾਨ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ ਸਲਾਹ ਦੇਣ ਵਾਲੇ ਸ੍ਰ ਮੱਕੜ ਨੂੰ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿਉਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋ ਭਗੌੜੇ ਮੱਕੜ ਤੇ ਬਾਦਲ ਹਨ ਜਿਹੜੇ ਸਰਬ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਨ ਤੋਂ ਆਕੀ ਹਨ ਜਦ ਕਿ ਪਾਕਿਸਤਾਨ ਕਮੇਟੀ ਨੇ ਤਾਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਪਹਿਰਾ ਦੇ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ।
« Previous Page — Next Page »