ਮੂਲ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ੍ਰ. ਪਾਲ ਸਿੰਘ ਪੁਰੇਵਾਲ ਨੇ ਸੰਤ ਸਮਾਜ 'ਤੇ ਟਿੱਪਜ਼ੀ ਕਰਦਿਆਂ ਕਿਹਾ ਕਿ ਕਿ ਇਹ ਜਥੇਬੰਦੀ ਆਪਣੇ ਡੇਰਿਆਂ ’ਤੇ ਕੋਈ ਵੀ ਕੈਲੰਡਰ ਲਾਗੂ ਕਰੇ, ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ ਪਰ ਇਸ ਜਥੇਬੰਦੀ ਨੂੰ ਇਹ ਬਿਕਰਮੀ ਕੈਲੰਡਰ ਸਾਰੀ ਕੌਮ ’ਤੇ ਨਹੀਂ ਥੋਪਣਾ ਚਾਹੀਦਾ। ਉਨ੍ਹਾਂ ਆਖਿਆ ਕਿ ਇਹ ਸਾਰਾ ਕੁਝ ਸਿਆਸਤ ਹੈ ਅਤੇ ਇਸ ਵਿੱਚ ਕੈਲੰਡਰ ਵਿਗਿਆਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਆਖਿਆ ਕਿ ਜਦੋਂ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਉਸ ਵੇਲੇ ਵੱਡੀ ਗਿਣਤੀ ਵਿੱਚ ਸਿੱਖ ਕੌਮ ਨੇ ਇਸ ਨੂੰ ਅਪਣਾਇਆ ਸੀ। ਇਸ ਕਾਰਨ ਕੌਮ ਵਿੱਚ ਏਕਤਾ ਵੀ ਬਣੀ ਸੀ।
ਚੰਡੀਗੜ੍ਹ, (ਨਵੰਬਰ 10, 2013): ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਵੱਲੋਂ 9 ਨਵੰਬਰ, 2013 ਇੱਥੇ ਬਾਬਾ ਮੱਖਣਸ਼ਾਹ ਲੁਬਾਣਾ ਭਵਨ ਵਿਖੇ ‘ਆਵਾਜ਼-ਏ-ਪੰਥ’ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਤੇ ਪ੍ਰਭੂਸਤਾ ਦੀ ਮੁੜ ਬਹਾਲੀ ਲਈ ਸਰਬੱਤ ਖਾਲਸਾ ਸੱਦਣ ਅਤੇ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਸੱਦਾ ਦਿੱਤਾ।