ਨੇਪਾਲ ਨੇ ਇੰਡੀਆ ਨੂੰ ਕਾਲੀ ਨਦੀ ਦੇ ਪੂਰਬੀ ਹਿੱਸੇ ਸੜਕ ਬਣਾਉਣ ਦੀ ਕਾਰਵਾਈ ਰੋਕਣ ਲਈ ਕਿਹਾ ਹੈ।
ਅਮਰ ਸਿੰਘ ਥਾਪਾ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਨਜ਼ਰਾਨੇ ਦੀ ਪੇਸ਼ਕਸ਼ ਕੀਤੀ ਅਤੇ ਘੇਰਾ ਚੁੱਕਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਉਲਟਾ ਆਪਣੇ ਵਲੋਂ ਪੇਸ਼ਕਸ਼ ਕਰ ਦਿੱਤੀ ਜੇਕਰ ਅਮਰ ਸਿੰਘ ਫੌਜ ਨੂੰ ਲੈ ਕੇ ਵਾਪਿਸ ਮੁੜ ਜਾਵੇ ਤਾਂ ਉਹ ਅੰਗਰੇਜਾਂ ਵਿਰੁੱਧ ਨਿਪਾਲੀ ਸਾਮਰਾਜ ਦਾ ਸਾਥ ਦੇਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਵੱਖਰੇ ਗੋਰਖਾਲੈਂਡ ਦੀ ਮੰਗ ’ਤੇ ਦਾਰਜੀਲਿੰਗ ’ਚ ਚੱਲ ਰਹੇ ਅੰਦੋਲਨ ਦੌਰਾਨ ਕੱਲ੍ਹ (ਵੀਰਵਾਰ) ਪ੍ਰਦਰਸ਼ਨਕਾਰੀਆਂ ਨੇ ਜੀਟੀਏ ਦਫ਼ਤਰ, ਰੇਲਵੇ ਸਟੇਸ਼ਨ ਤੇ ਜੰਗਲਾਤ ਵਿਭਾਗ ਦਾ ਬੰਗਲਾ ਸਾੜ ਦਿੱਤਾ ਤੇ ਕਈ ਗੱਡੀਆਂ ਦੀ ਭੰਨ ਤੋੜ ਕੀਤੀ।
ਵੀਰਵਾਰ ਨੂੰ ਨੇਪਾਲੀ ਖੇਤਰ 'ਚ ਭਾਰਤੀ ਫੌਜੀਆਂ ਦੇ ਘੁਸਣ 'ਤੇ ਸੈਂਕੜੇ ਨੇਪਾਲੀ ਇਕੱਤਰ ਹੋ ਗਏ ਅਤੇ ਐਸਐਸਬੀ (ਸੀਮਾ ਸੁਰਕਸ਼ਾ ਬਲ) ਜਵਾਨਾਂ 'ਤੇ ਪਥਰਾਅ ਕੀਤਾ।
ਨੇਪਾਲੀ ਪੁਲਿਸ ਦਾ ਕਹਿਣਾ ਹੈ ਕਿ ਰਾਜਧਾਨੀ ਕਾਠਮਾਂਡੂ ਦੇ ਦੋ ਸਕੂਲਾਂ ਦੇ ਬਾਹਰ ਛੋਟੇ ਬੰਬ ਧਮਾਕੇ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸੇ ਦੇ ਜ਼ਖਮੀ ਹੋਣ ਦੀ ਗੱਲ ਨਹੀਂ ਕਹੀ ਹੈ। ਉਨ੍ਹਾਂ ਮੁਤਾਬਕ ਸ਼ਹਿਰ ਦੇ ਹੋਰ ਪੰਜ ਸਕੂਲਾਂ ਦੇ ਬਾਹਰ ਵੀ ਅਣਚੱਲੇ ਬੰਬ ਬਰਾਮਦ ਕੀਤੇ ਗਏ ਹਨ।
ਭੁਚਾਲ ਤੋਂ ਪੀੜਤ ਨੇਪਾਲੀ ਲੋਕਾਂ ਲਈ ਕਠਮੰਡੂ ਦੇ ਇਲਾਕੇ ਕੂਪਨਡੋਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦਰਬਾਰ 'ਚ 25 ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ, ਜਿਥੇ ਹਜਾਰਾਂ ਲੋਕਾਂ ਨੂੰ ਰੋਜਾਨਾ ਜਿਥੇ ਤਿਆਰ ਕੀਤਾ ਲੰਗਰ ਭੇਜਿਆ ਜਾਂਦਾ ਹੈ, ਉਥੇ ਕੱਚੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ । ਇਸ ਰਾਹਤ ਕੈਂਪ 'ਚ ਪੰਜਾਬ ਸਰਬੱਤ ਦਾ ਭਲਾ ਟਰੱਸਟ, ਖਾਲਸਾ ਏਡ, ਯੂ. ਕੇ. ਦੀ ਸੰਗਤ, ਬਾਬਾ ਹਰਬੰਸ ਸਿੰਘ ਕਾਰ ਸੇਵਾ ਅਤੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ।